← ਪਿਛੇ ਪਰਤੋ
ਮਲੇਰਕੋਟਲਾ ਵਿਖੇ CPI (ਐਮ) ਨੇ ਮਨਾਇਆ ਮਜ਼ਦੂਰ ਦਿਵਸ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 1 ਮਈ 2024- ਅੱਜ ਮਜ਼ਦੂਰ ਦਿਵਸ ਮੌਕੇ ਤੇ ਸੀ ਪੀ ਆਈ (ਐਮ) ਮਲੇਰਕੋਟਲਾ ਦੇ ਦਫਤਰ ਵਿੱਚ ਅਤੇ ਸੱਠਾ ਚੌਂਕ ਵਿੱਚ ਸੀਟੂ ਦਾ ਝੰਡਾ ਚੜਾਇਆ ਗਿਆ ਅੱਜ ਦੇ ਇਸ ਮਈ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ ਪੰਜਾਬ ਸੀ ਪੀ ਆਈ (ਐਮ)ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੱਠਾ ਚੌਂਕ ਵਿੱਚ ਸੀਟੂ ਦਾ ਝੰਡਾ ਚੜਾਇਆ ਅਤੇ ਇਸ ਮੌਕੇ ਤੇ ਬੋਲਦੇ ਹੋਏ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਬੀਜੇਪੀ ਸਰਕਾਰ ਤੇ ਹਮਲਾ ਕਰਦੇ ਹੋਏ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਖੋਕਲਾ ਕਰ ਦਿੱਤਾ ਹੈ ਅੱਜ ਦੁਨੀਆਂ ਭਰ ਵਿੱਚ ਹੁਕਮਰਾਨ ਸਰਮਾਏਦਾਰ ਜਮਾਤ ਦੁਆਰਾ ਮਜ਼ਦੂਰਾਂ ਦੇ ਹੱਕਾਂ ਉੱਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ ਭਾਰਤ ਵਿੱਚ ਤਾਂ ਸਾਰੀਆਂ ਹੱਦਾਂ ਤੋੜੀਆਂ ਜਾ ਰਹੀਆਂ ਹਨ ਭਾਰਤੀ ਸੰਵਿਧਾਨ ਤਹਿਤ ਮਜ਼ਦੂਰਾਂ ਦੇ ਕਿਰਤੀ ਹੱਕ ਪਹਿਲਾਂ ਹੀ ਬਹੁਤ ਘੱਟ ਹਨ ਅਤੇ ਹੁਣ ਇਹਨਾਂ ਵਿੱਚ ਵੀ ਭਾਰੀ ਘਟੋਤੀਆਂ ਕੀਤੀਆਂ ਜਾ ਰਹੀਆਂ ਪਹਿਲਾਂ ਮਜ਼ਦੂਰ ਅੱਠ ਘੰਟੇ ਕੰਮ ਕਰਦਾ ਸੀ ਅਤੇ ਚਾਰ ਘੰਟੇ ਓਵਰ ਟਾਈਮ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਪਰ ਹੁਣ ਮੋਦੀ ਸਰਕਾਰ ਨੇ 44 ਲੇਬਰ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਲੇਬਰ ਕੋਰਡ ਬਣਾ ਕੇ ਮਜਦੂਰਾ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜਿਸ ਨਾਲ ਮਜ਼ਦੂਰ ਨਾ ਤਾਂ ਯੂਨੀਅਨ ਬਣਾ ਸਕਦੇ ਹਨ ਅਤੇ ਨਾ ਹੀ ਆਪਣੀਆਂ ਆਵਾਜ਼ ਚੁੱਕ ਸਕਦੇ ਹਨ ਇਹ ਮੋਦੀ ਸਰਕਾਰ ਸਿਰਫ ਤੇ ਸਿਰਫ ਸਰਮਾਏਦਾਰਾਂ ਅਤੇ ਪੂੰਜੀਪਤੀਆਂ ਦੇ ਹੱਕ ਵਿੱਚ ਹੀ ਫੈਸਲੇ ਲੈ ਰਹੀ ਹੈ ਆਰਐਸਐਸ ਹਿੰਦੂ ਮੁਸਲਿਮ ਨਾਲ ਖੜਾ ਕੇ ਨਫਰਤ ਫੈਲਾ ਰਹੀ ਹੈ ਮੋਦੀ ਸਰਕਾਰ ਨੇ ਦਸਾਂ ਸਾਲਾਂ ਵਿੱਚ ਇੱਕ ਨਾਰਾ ਲਗਾਇਆ ਸੀ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਪਰ ਮੋਦੀ ਸਰਕਾਰ ਨੇ ਸਾਥ ਸਿਰਫ ਅਡਾਨੀ ਆ ਅਤੇ ਅਬਾਨੀਆ ਦਾ ਹੀ ਦਿੱਤਾ ਹੈ। ਮਜ਼ਦੂਰ ਦਾ ਤਾਂ ਘਾਣ ਹੀ ਕੀਤਾ ਹੈ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਾਰੇ ਵੀ ਬੋਲਦੇ ਕਿਹਾ ਕਿ ਮਾਣ ਸਰਕਾਰ ਵੀ ਸਰੇਆਮ ਸਰਮਾਏਦਾਰਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਸਰਮਾਏਦਾਰਾਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਪਰ ਮਜ਼ਦੂਰਾਂ ਨੂੰ ਲੁੱਟ ਖਸੁੱਟ ਦੇ ਪਹਿਲਾਂ ਤੋਂ ਵੀ ਵਧੇਰੇ ਡੂੰਘੇ ਟੋਏ ਵਿੱਚ ਸੁੱਟਣ ਲਈ ਕਾਨੂੰਨ ਬਣਾਏ ਜਾ ਰਹੇ ਹਨ ਲੁਧਿਆਣਾ ਵਿੱਚ ਸਰਮਾਏਦਾਰਾਂ ਦੀ ਰਾਖੀ ਲਈ ਦਰਜਨਾਂ ਨਵੀਆਂ ਪੁਲਿਸ ਚੌਂਕੀਆਂ ਖੋਲੀਆਂ ਜਾ ਰਹੀਆਂ ਹਨ ਇਸ ਘਟੀਆ ਸਰਕਾਰ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ ਇਸ ਨੇ ਤਾਂ ਲੁੱਟਾ ਕਤਲ ਦੀਆਂ ਘਟਨਾਵਾਂ ਤੋਂ ਦੂਰ ਕਿਰਤੀਆਂ ਦੀ ਰਾਖੀ ਕਰਨ ਤੋਂ ਵੀ ਹੱਥ ਖੜੇ ਕਰ ਦਿੱਤੇ ਹਨ ਇਹਨਾਂ ਤੋਂ ਬਾਅਦ ਬੋਲਦੇ ਹੋਏ ਕਾਮਰੇਡ ਅਬਦੁਲ ਸਤਾਰ ਪ੍ਰਧਾਨ ਸੀਟੂ ਨੇ ਕਿਹਾ ਕਿ ਅੱਜ ਮਜ਼ਦੂਰਾਂ ਨੂੰ ਮਈ ਦਿਨ ਦੇ ਸ਼ਹੀਦਾਂ ਵੱਲੋਂ ਦਰਸਾਏ ਰਾਹ ਤੇ ਚੱਲਣ ਦੀ ਲੋੜ ਹੈ ਸਰਮਾਏਦਾਰ ਸਿਆਸੀ ਪਾਰਟੀਆਂ ਫਿਰਕੂ ਧਾਰਮਿਕ ਕੱਟੜ ਪੰਥੀਆਂ ਤੇ ਦਲਾਲ ਜਥੇਬੰਦੀਆਂ ਦੇ ਝਾਂਸਿਆਂ ਤੇ ਖੁਦ ਨੂੰ ਛੁੜਾ ਕੇ ਮਜ਼ਦੂਰਾਂ ਦੀਆਂ ਇਮਾਨਦਾਰ ਝੁਝਾਰੂ ਤੇ ਸੂਝਵਾਨ ਜਥੇਬੰਦੀਆ ਦੇ ਨਾਲ ਹੇਠ ਇਕੱਠੇ ਹੋਣ ਦੀ ਲੋੜ ਹੈ ਅੰਤ ਵਿੱਚ ਕਾਮਰੇਡ ਅਮਨਦੀਪ ਸਿੰਘ ਸੀਟੂ ਸਕੱਤਰ ਨੇ ਬੋਲਦੇ ਕਿਹਾ ਕਿ ਅੰਤਰਰਾਸ਼ਟਰੀ ਦਿਵਸ ਮੌਕੇ ਸਮਰਾਜਵਾਦ ਦੁਆਰਾ ਲਾਗੂ ਨਵ ਉਦਾਰਵਾਦੀ ਨੀਟਿਆਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਮਦੂਰ ਜਮਾਤ ਅਤੇ ਸਾਡੇ ਦੇਸ਼ ਦੇ ਲੋਕਾਂ ਵਿੱਚ ਅਜਿਹੀ ਜਾਗਰੂਕਤਾ ਪੈਦਾ ਕਰਨ ਲਈ ਸਾਂਝੇ ਯਤਨ ਕਰਨ ਦੀ ਲੋੜ ਹੈ ਅੱਜ ਦੀ ਇਸ ਮੌਕੇ ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ ਸੀ ਪੀ ਆਈ (ਐਮ)ਪੰਜਾਬ ਅਬਦੁਲ ਸਤਾਰ ਅਮਨਦੀਪ ਸਿੰਘ ਮੁਹੰਮਦ ਹਲੀਮ ਮੁਹੰਮਦ ਸੁਤਾਰ ਕਰਤਾਰ ਸਿੰਘ ਮਹੌਲੀ ਗੁਰਮੇਲ ਕੌਰ ਬਹਾਦਰ ਸਿੰਘ ਮਹੋਲੀ ਰਾਣੀ ਨਰੰਗ ਸਿੰਘ ਪਰਮਜੀਤ ਸਿੰਘ ਮੁਹੰਮਦ ਗਫੂਰ ਬਾਲ ਕ੍ਰਿਸ਼ਨ ਮੁਹੰਮਦ ਜਮੀਲ (ਸਾਈ) ਕਮਲ ਗੁਪਤਾ ਰਵਨੀਤ ਕੌਰ ਸਾਬਰੀ ਸਿਮਰਨ ਮੁਮਤਾਜ ਆਦੀ ਹਾਜ਼ਰ ਹੋਏ।
Total Responses : 1036