← ਪਿਛੇ ਪਰਤੋ
ਘਨੌਲੀ ਦੀ ਹਰਲੀਨ ਕੌਰ ਨੇ 8ਵੀਂ ਜਮਾਤ 'ਚੋਂ 590 ਅੰਕ ਹਾਸਿਲ ਕਰ ਸੂਬੇ 'ਚੋਂ ਦਸਵਾਂ ਰੈਂਕ ਕੀਤਾ ਹਾਸਲ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 1 ਮਈ : ਹਰਲੀਨ ਕੌਰ ਪੁਤਰੀ ਮਨਜੀਤ ਸਿੰਘ ਵਾਸੀ ਪਿੰਡ ਘਨੌਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੀ ਵਿਦਿਆਰਥਣ ਨੇ ਅੱਠਵੀਂ ਜਮਾਤ ਚੋਂ 590 ਅੰਕ ਪ੍ਰਾਪਤ ਕਰ ਪੂਰੇ ਜਿਲੇ ਵਿੱਚੋਂ ਛੇਵਾਂ ਸਥਾਨ ਤੇ ਸੂਬੇ ਵਿੱਚੋਂ ਦਸਵਾਂ ਰੈਂਕ ਹਾਸਲ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੀ ਪ੍ਰਿੰਸੀਪਲ ਇੰਦੂ ਨੇ ਜਿਥੇ ਵਿਦਿਆਰਥਣ ਨੂੰ ਵਧਾਈਆਂ ਦਿੱਤੀਆ ਉਥੇ ਹੀ ਸਕੂਲ ਦੇ ਅਧਿਆਪਕ ਤੇ ਹਰਲੀਨ ਦੇ ਕਲਾਸ ਇੰਚਾਰਜ ਮਨਜੀਤ ਕੌਰ ਨੇ ਵੀ ਹਰਲੀਨ ਨੂੰ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆ ਤੇ ਉਹਨਾ ਕਿਹਾ ਕਿ ਹਰਲੀਨ ਕੌਰ ਨੇ ਜਿਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਆਪਣੇ ਮਾਤਾ ਪਿਤਾ ਅਧਿਆਪਕਾ ਦਾ ਜਿਲੇ ਤੇ ਪੰਜਾਬ ਚ ਨਾਮ ਰੌਸ਼ਨ ਕੀਤਾ ਹੈ।
Total Responses : 1039