ਦਿਹਾਤੀ ਮਜ਼ਦੂਰ ਸਭਾ ਵੱਲੋਂ ਮਈ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਮਈ 2024 ਦਿਹਾਤੀ ਮਜ਼ਦੂਰ ਸਭਾ ਵਲੋਂ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਨਗਰੀ ਡੱਲਾ ਸਾਹਿਬ ਵਿਖੇ ਮਜ਼ਦੂਰ ਦਿਵਸ ( ਮਈ ਦਿਵਸ )ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਪਰੋਗਰਾਮ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹੇ ਦੇ ਆਗੂ ਹਰਮੇਲ ਸਿੰਘ ਸੇਚਾ ਨੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸੂਬਾ ਆਗੂ ਹਰਬੰਸ ਮੱਟੂ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਬੋਲਦਿਆਂ ਜਿੱਥੇ ਕਿਰਤੀਆਂ ਦੇ ਦਿਨ ਦੀ ਮੁਬਾਰਕਬਾਦ ਸਾਂਝੀ ਕੀਤੀ ਗਈ, ਉੱਥੇ ਇਸ ਦਿਨ ਨੂੰ ਲੋਕਾਂ ਦੇ ਰੂਬਰੂ ਕਰਨ ਲਈ ਅਮਰੀਕਾ ਦੇ ਸ਼ਿਕਾਗੋ ਦੇ ਸਾਥੀ ਕਿਰਤੀਆਂ ਦੇ ਡੁੱਲ੍ਹੇ ਖੂਨ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਇਸ ਮੀਟਿੰਗ ਵਿੱਚ ਆਗੁਆਂ ਨੇ ਕਿਹਾ ਕਿ ਸਮਾਜ ਵਿੱਚ ਪੂੰਜੀ ਦੀ ਕਾਣੀ ਵੰਡ ‘ਤੇ ਗੱਲ ਕੀਤੀ। ਉਹਨਾਂ ਅੱਜ ਦੀ ਟੈਕਨੋਲੋਜ਼ੀ ਦੇ ਅਧਾਰ ਤੇ ਪੂੰਜੀਵਾਦ ਕਿਵੇਂ ਆਪਣੀਆਂ ਜੜ੍ਹਾਂ ਦੁਨੀਆਂ ਭਰ ਵਿੱਚ ਫੈਲਾ ਰਿਹਾ ਹੈ ਉਸ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੋ ਕਿਰਤੀਆਂ ਦੀ ਲੁੱਟ ਹੋ ਰਹੀ ਹੈ ਉਸ ਬਾਰੇ ਚਾਨਣਾ ਪਾਇਆ। ਇਸ ਮੌਕੇ ਸ਼ਿੰਗਾਰਾ ਸਿੰਘ , ਫਕੀਰ ਸਿੰਘ , ਸਤਨਾਮ ਸਿੰਘ , ਸੁਰਜੀਤ ਸਿੰਘ , ਸਾਬੀ ਮੱਟੂ, ਕੇਵਲ ਸਿੰਘ, ਸ਼ੰਕਰ ਸਿੰਘ , ਲਾਲ ਚੰਦ , ਸਾਗਰ ਸਿੰਘ, ਬਾਬੂ ਰਾਮ ਗਿੱਲ, ਸਿਵਾ ਜੀ ਤਲਵੰਡੀ, ਮੰਗੀ , ਸੁੱਚਾ ਸਿੰਘ , ਸੁਖਦੇਵ ਸਿੰਘ, ਗੁਰਦੇਵ ਲਾਲ ਆਦਿ ਹਾਜ਼ਰ ਸਨ।