ਕੌਮਾਂਤਰੀ ਮਜ਼ਦੂਰ ਦਿਵਸ ਮੇਘ ਚੰਦ ਸ਼ੇਰ ਮਾਜਰਾ ਵੱਲੋਂ ਮਜਦੂਰਾਂ ਨਾਲ ਮਨਾਇਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 01 ਮਈ 2024:- ਕੌਮਾਂਤਰੀ ਮਜ਼ਦੂਰ ਦਿਵਸ ਤੇ ਭਾਦਸੋਂ ਰੋਡ ਪਟਿਆਲਾ ਵਿਖੇ ਲੇਬਰ ਚੌਂਕ ਵਿੱਚ ਸ੍ਰੀ ਮੇਘ ਚੰਦ ਸ਼ੇਰ ਮਾਜਰਾ ਚੇਅਰਮੈਨ ਇਮਪਰੂਵਮੈਂਟ ਟਰੱਸਟ ਪਟਿਆਲਾ ਵੱਲੋਂ ਮਜਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਲੱਡੂ ਵੰਡ ਕੇ ਮਜ਼ਦੂਰ ਦਿਹਾੜਾ ਮਨਾਇਆ। ਚੇਅਰਮੈਨ ਵੱਲੋਂ ਮਜਦੂਰਾਂ ਦੀਆਂ ਦੁੱਖ ਤਖ਼ਲੀਫਾਂ ਵੀ ਸੁਣੀਆਂ। ਮਜਦੂਰਾਂ ਵੱਲੋਂ ਬੈਠਣ ਲਈ ਸ਼ੈਡ ਬਣਾਉਣ ਅਤੇ ਲੇਬਰ ਕਾਰਡ ਬਣਾਉਣ ਦੀ ਮੰਗ ਕੀਤੀ ਗਈ। ਚੇਅਰਮੈਨ ਸ਼ੇਰਮਾਜਰਾ ਨੇ ਮਜਦੂਰਾਂ ਨੂੰ ਭਰੋਸਾ ਦਵਾਇਆ ਗਿਆ ਕੇ ਖ਼ਾਲੀ ਜਗਾ ਦੇਖ ਕੇ ਜਲਦੀ ਸ਼ੈਡ ਬਨਵਾਇਆ ਜਾਵੇਗਾ।
ਇਸ ਸਮੇ ਬਚਿੱਤਰ ਸਿੰਘ ਸੂਬਾ ਜੁਆਇੰਟ ਸਕੱਤਰ ਐਕਸ ਮੁਲਾਜ਼ਮ ਵਿੰਗ, ਅਸ਼ੋਕ ਸਿਰਸਵਾਲ ਸੂਬਾ ਜੁਆਇੰਟ ਸੈਕਰੇਟਰੀ ਐੱਸ ਸੀ ਵਿੰਗ,ਅਮਰੀਕ ਸਿੰਘ,ਹਿਮਾਂਸੂ ਸ਼ਰਮਾ,ਮੋਹਿਤ ਕੁਕਰੇਜਾ ,ਅਤੇ ਜਸਵਿੰਦਰ ਸਿੰਘ ਹਾਜ਼ਿਰ ਸਨ ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਬਚਿੱਤਰ ਸਿੰਘ ਅਤੇ ਅਸ਼ੋਕ ਸਿਰਸਵਾਲ ਨੇ ਮਜ਼ਦੂਰਾਂ ਨੂੰ ਵਿਸਵਾਸ ਦਿਵਾਇਆ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਜਦੂਰਾਂ ਦੀਆਂ ਮੁਸਕਲਾਂ ਦਾ ਧਿਆਨ ਰੱਖਦੀ ਹੋਈ ਬਹੁਤ ਸਾਰੇ ਲੋਕ ਪੱਖੀ ਫ਼ੈਸਲੇ ਲੈ ਕੇ ਸਹੂਲਤਾਂ ਦੇ ਰਹੀ ਹੈ ।