ਅੱਠਵੀਂ ਜਮਾਤ ਦੇ ਨਤੀਜੇ 'ਚ 10 ਵਿਦਿਆਰਥੀਆਂ ਨੇ ਮੈਰਿਟ 'ਚ ਥਾਂ ਬਣਾਈ
ਸਰਕਾਰੀ ਸਕੂਲਾਂ ਦੇ 5 ਵਿਦਿਆਰਥੀਆਂ ਵੀ ਮੈਰਿਟ ਸੂਚੀ 'ਚ ਸ਼ਾਮਲ ਹੋਏ
ਜ਼ਿਲੇ ਦੀ ਮੈਰਿਟ 'ਚ 7 ਬੇਟੀਆਂ ਅਤੇ 3 ਲੜਕਿਆਂ ਨੂੰ ਮਿਲਿਆ ਸਥਾਨ, ਜ਼ਿਲਾ ਅਧਿਕਾਰੀਆਂ ਨੇ ਦਿੱਤੀਆਂ ਵਧਾਈਆਂ
ਪਰਵਿੰਦਰ ਸਿੰਘ ਕੰਧਾਰੀ)
ਫ਼ਰੀਦਕੋਟ, 1 ਮਈ 2024 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਦੇ ਨਤੀਜੇ 'ਚ ਜ਼ਿਲੇ ਦੇ 10 ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਸਥਾਨ ਪ੍ਰਾਪਤ ਕੀਤੇ ਹਨ | ਇਨ੍ਹਾਂ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਮੁਖੀਆਂ, ਸਕੂਲਾਂ ਦੇ ਸਮੂਹ ਅਧਿਆਪਕਾਂ, ਸਕੂਲ ਪ੍ਰਬੰਧਕਾਂ ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਬਿ੍ਜ ਮੋਹਨ ਸਿੰਘ ਬੇਦੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਸ਼੍ਰੀਮਤੀ ਅੰਜੂ ਸੇਠੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਪਵਨ ਕੁਮਾਰ, ਜ਼ਿਲਾ ਗਾਈਡੈਂਸ ਕਾਊਾਸਲਰ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੰਦਿਆਂ ਭਵਿੱਖ 'ਚ ਵੀ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਣ ਵਾਸਤੇ ਨਿਰੰਤਰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੀ ਵਿਦਿਆਰਥਣ ਤਰਨਪ੍ਰੀਤ ਪੁੱਤਰੀ ਲਖਵਿੰਦਰ ਸਿੰਘ ਨੇ 600 'ਚੋਂ 593 ਅੰਕ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ 'ਚ 7ਵਾਂ ਅਤੇ ਜ਼ਿਲੇ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ |
ਸਰਕਾਰੀ ਹਾਈ ਸਕੂਲ ਮੌੜ ਦੇ ਵਿਦਿਆਰਥੀ ਸੰਦੀਪ ਪੁੱਤਰ ਸੁਖਰਾਜ ਸਿੰਘ ਨੇ 592 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ 'ਚ 8ਵਾਂ ਅਤੇ ਜ਼ਿਲੇ ਭਰ 'ਚੋਂ ਦੂਜਾ, ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌਂ ਦੇ ਗੁਰਨੀਤ ਸਿੰਘ ਪੁੱਤਰ ਜਸਮੇਲ ਸਿੰਘ, ਇਸ ਸਕੂਲ ਦੀ ਨਵਦੀਪ ਕੌਰ ਪੁੱਤਰੀ ਨਿਸ਼ਾਨ ਸਿੰਘ ਨੇ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰ ਰਾਜੂ ਸਿੰਘ, ਸਭ ਨੇ 591 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ 'ਚ 9ਵਾਂ ਅਤੇ ਜ਼ਿਲੇ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ | ਸਰਕਾਰੀ ਮਿਡਲ ਸਕੂਲ ਦਾਨਾ ਰੋਮਾਣਾ ਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਸੰਦੀਪ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਾਦਿਕ ਦੀ ਵਿਦਿਆਰਥਣ ਰੇਨੂੰ ਪੁੱਤਰੀ ਰਘਬੀਰ ਸਿੰਘ, ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਜੈਸਮੀਨ ਕੌਰ ਪੁੱਤਰੀ ਮਨਪ੍ਰੀਤ ਸਿੰਘ, ਇਸ ਸਕੂਲ ਦੀ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਸਭ ਨੇ 590 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ 'ਚ 10ਵਾਂ ਅਤੇ ਜ਼ਿਲੇ ਭਰ 'ਚੋਂ ਚੌਥਾ ਸਥਾਨ ਹਾਸਲ ਕੀਤਾ ਹੈ | ਸਰਕਾਰੀ ਮਿਡਲ ਸਕੂਲ ਝਾੜੀਵਾਲਾ ਦੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰ ਗੁਰਜੀਤ ਸਿੰਘ ਨੇ 589 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ 'ਚ 11ਵਾਂ ਅਤੇ ਜ਼ਿਲੇ ਭਰ 'ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ |