''ਜਨਤਾ ਦੀ ਵੋਟ ਹੀ ਦੇਸ਼ ਦਾ ਭਵਿੱਖ ਤੈਅ ਕਰਦੀ ਹੈ''
ਪ੍ਰਮੋਦ ਭਾਰਤੀ
ਜਲੰਧਰ 1 ਮਈ 2024 : ਕਚਹਿਰੀਆਂ ਜਲੰਧਰ ਵਿਖੇ ਭਾਰਤ ਚੋਣ ਕਮਿਸ਼ਨ ਅਤੇ ਜਿਲਾ ਚੋਣ ਕਮਿਸ਼ਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਸਵੀਪ ਗਤਿਵਿਧਿਆਂ ਵਿੱਚ ਵਕੀਲਾਂ ਨੂੰ ਜਾਗਰੂਕ ਕੀਤਾ ਗਿਆ। ਜਿਸ ਵਿੱਚ ਸ਼੍ਰੀ ਭੁਪਿੰਦਰ ਸਿੰਘ ਲਾਲੀ (ਸਾਬਕਾ ਸਕੱਤਰ ਡੀ ਬੀ ਏ) ਵਲੋਂ ਆਪਣੇ ਵਕੀਲ ਸਾਥੀਆਂ ਅਤੇ clients ਨੂੰ ਆਪਣੇ ਮੌਲਿਕ ਅਧਿਆਰ ਦੀ ਵਰਤੋਂ ਕਰਨ ਲਈ ਕਿਹਾ। ਓਹਨਾ ਨੇ ਆਮ ਜਨਤਾ ਨੂੰ ਵੀ ਆਉਣ ਵਾਲੀਆਂ ਚੋਣਾਂ ਵਿੱਚ ਵਧ ਚੜ ਕੇ ਭਗ ਲੈਣ ਲਈ ਕਹਿੰਦੇ ਹੋਏ ਕਿਹਾ ਕਿ ਆਮ ਜਨਤਾ ਹੀ ਦੇਸ਼ ਦਾ ਭਵਿੱਖ ਹੈਂ। *ਜਨਤਾ ਦੀ ਵੋਟ ਹੀ ਓਹਨਾ ਦੀ ਸੋਚ ਬਣਦੀ ਹੈ। ਅਤੇ ਦੇਸ਼ ਦਾ ਭਵਿੱਖ ਤੈਅ ਕਰਦੀ ਹੈ।* ਇਸ ਮੌਕੇ ਤੇ ਸ਼੍ਰੀ ਮਨਜੀਤ ਮੈਨੀ ਸਹਾਇਕ ਨੋਡਲ ਅਫ਼ਸਰ ਸਵੀਪ , ਗੁਰਨੀਤ ਸਿੰਘ ਲਾਲੀ (ਐਡਵੋਕੇਟ) ਅਤੇ ਸੌਰਵ ਅਹੀਰ(ਐਡਵੋਕੇਟ), ਟਿੰਕੂ, ਮਨੀ , ਲਵ ਮੇਰਾ ਹਾਜਿਰ ਰਹੇ।