Bruce lee ਦਾ ਪੁਸ਼ਪਅਪ ਰਿਕਾਰਡ ਤੋੜਣ ਵਾਲਾ ਸਿੱਖ ਨੌਜਵਾਨ ਕਰੇਗਾ ਮਾਡਲਿੰਗ
ਅੰਮ੍ਰਿਤਬੀਰ ਅਤੇ ਪਰਿਵਾਰ ਨੂੰ ਸਰਕਾਰ ਦੀ ਹੌਸਲਾ ਅਫਜਾਈ ਦੀ ਉਡੀਕ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਪ੍ਰੈਲ 2024 :
ਗੁਰਦਾਸਪੁਰ ਦੇ 21 ਸਾਲ ਦੇ ਸਿੱਖ ਨੌਜਵਾਨ ਨੇ ਆਪਣੇ ਆਪ ਨੂੰ ਸਾਬਿਤ ਕਰ ਹੁਣ ਤਕ 9 ਗੁਨੀਜ਼ ਵਰਲਡ ਰਿਕਾਰਡ ਬਣਾ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਹੈ।ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁੰਵਰ ਅੰਮ੍ਰਿਤਬੀਰ ਸਿੰਘ ਜਿਸ ਵਲੋਂ ਛੋਟੀ ਉਮਰ ਚ ਹੀ ਕੁਝ ਵੱਖ ਕਰਨ ਦਾ ਮਨ ਬਣਾਇਆ ਤਾ ਆਪਣੇ ਹੀ ਘਰ ਅਤੇ ਦੇਸੀ ਢੰਗ ਤਰੀਕੇ ਨਾਲ ਮੇਹਨਤ ਕਰ ਸੋਸ਼ਲ ਮੀਡਿਆ ਤੇ ਇਕ ਫਿੱਟਨੈਸ ਪ੍ਰਭਾਵਕ ਵਜੋਂ ਪਹਿਚਾਣ ਕਾਇਮ ਕਰ ਚੁਕਾ ਹੈ ਅਤੇ ਕੁਵਰ ਅੰਮ੍ਰਿਤਬੀਰਸਿੰਘ ਨੇ ਬਰੂਸ-ਲੀ ਦਾ ਪੁਸ਼ਅਪ ਲਾਉਣ ਦਾ ਰਿਕਾਰਡ ਵੀ ਤੋੜਿਆ ਸੀ ਅਤੇ ਉਸ ਤੋਂ ਬਾਅਦ ਹੁਣ ਹੋਰ ਵੀ ਰਿਕਾਰਡ ਕਾਇਮ ਕੀਤੇ ਹਨ ਇਸੇ ਦੇ ਸਦਕਾ ਇਸ ਨੌਜਵਾਨ ਨੂੰ ਇਕ ਪੰਜਾਬੀ ਗੀਤ ਚ ਮੁਖ ਮਾਡਲ ਦੇ ਰੋਲ ਨਿਭਾਉਣ ਦਾ ਮੌਕਾ ਵੀ ਮਿਲਿਆ ਅਤੇ ਹੁਣ ਉਹ ਗੀਤ ਵੀ ਕਾਫੀ ਚਰਚਾ ਹੈ |
ਕੁੰਵਰ ਅੰਮ੍ਰਿਤਬੀਰ ਸਿੰਘ ਹੋਰਨਾਂ ਫਿੱਟਨੈੱਸ ਪ੍ਰਭਾਵਕ ਤੋਂ ਕੁਝ ਵੱਖ ਹੈ ਸਰਹੱਦੀ ਪਿੰਡ ਚ ਰਹਿਣ ਵਾਲਾ ਇਹ ਨੌਜ਼ਵਾਨ ਨੇ ਕਰੀਬ ਚਾਰ ਸਾਲ ਪਹਿਲਾ ਹੀ ਕੁਝ ਵੱਖ ਕਰਨ ਦੀ ਸੋਚ ਨਾਲ ਅਭਿਆਸ ਸ਼ੁਰੂ ਕਰ ਦਿਤਾ ਗਿਆ ਸੀ ਪਰ ਪਿੰਡ ਚ ਜਿੰਮ ਨਹੀਂ ਸੀ ਤਾ ਕੁੰਵਰ ਅੰਮ੍ਰਿਤਬੀਰ ਦੱਸਦਾ ਹੈ ਕਿ ਮਿਹਨਤ ਸਦਕਾ ਹੁਣ ਤਕ ਉਹ ਵੱਖ ਵੱਖ ਰਿਕਾਰਡ ਬਣਾ ਚੁਕਾ ਹੈ। ਜਿਥੇ ਲਿਮਕਾ ਬੁਕ ਆਫ ਰਿਕਾਰਡ ਚ ਉਸ ਨੇ ਨਾਂਅ ਦਰਜ ਕਰਵਾਇਆ ਹੈ ਉਥੇ ਹੀ 9 ਵਰਲਡ ਰਿਕਾਰਡ ਦਰਜ ਕਰਵਾ ਚੁਕਾ ਹੈ ਅਤੇ ਇਹ ਸਭ ਰਿਕਾਰਡ ਵੱਖ ਤਰ੍ਹਾਂ ਦੇ ਪੱਸ਼ਅਪ ਦੇ ਹਨ ਅਤੇ ਬਰੂਸ -ਲੀ ਦਾ ਰਿਕਾਰਡ ਵੀ ਤੋੜਿਆ ਅਤੇ ਹੁਣ ਇਕ ਵੀਡੀਓ ਚ ਮਾਡਲ ਦੇ ਤੌਰ ਤੇ ਕੰਮ ਕਰਨ ਦੀ ਆਫ਼ਰ ਆਈ ਅਤੇ ਉਹ ਗਾਣਾ ਵੀ ਰਿਲੀਜ਼ ਹੋਇਆ ਹੈ ਅਤੇ ਅੱਗੇ ਵੀ ਉਮੀਦ ਹੈ ਹੋਰ ਵੀ ਮੌਕੇ ਮਿਲਣਗੇ ।
ਉਥੇ ਹੀ ਉਹ ਇਸ ਨੌਜਵਾਨ ਅਤੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਡੀਕ ਚ ਵੀ ਹੈ ਕਿ ਸਰਕਾਰ ਜਾ ਉਹਨਾਂ ਦਾ ਕੋਈ ਨੁਮਾਇੰਦਾ ਉਸਦੀ ਇਸ ਉਪਲਬਦੀ ਲਈ ਉਸ ਦਾ ਮਨੋਬਲ ਹੋਰ ਵਧਾਵੇ ਜਦਕਿ ਅੰਮ੍ਰਿਤਬੀਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਸਦਾ ਸਾਥ ਦੇਵੇ ਤਾ ਉਹ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਚ ਫਸੀ ਹੈ ਉਸ ਨੂੰ ਬਾਹਰ ਕੱਢਣ ਲਈ ਵਧੀਆ ਢੰਗ ਨਾਲ ਮੁਹਿੰਮ ਚਲਾ ਸਕਦਾ ਹੈ ਅਤੇ ਉਸਨੇ ਉਮੀਦ ਜਤਾਈ ਕਿ ਸੂਬਾ ਸਰਕਾਰ ਉਸਦੀ ਇਸ ਅਪੀਲ ਨੂੰ ਸੁਣੇਗੀ |