ਲੋਕ ਸਭਾ ਹਲਕਾ ਸੰਗਰੂਰ ਦੇ ਚੱਲ ਰਹੇ ਵਿਵਾਦ ਦੌਰਾਨ ਅਚਾਨਕ ਮਲੇਰਕੋਟਲਾ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ
ਮਾਲੇਰਕੋਟਲਾ ਵਿਖੇ ਕੀਤੀ ਕਈ ਪੁਰਾਣੇ ਟਕਸਾਲੀ ਅਕਾਲੀ ਆਗੂਆਂ ਨਾਲ ਮੁਲਾਕਾਤ
ਹਾਜੀ ਮੁਹੰਮਦ ਤੁਫੈਲ ਦੇ ਭਰਾ ਖੁਰਸ਼ੀਦ ਮਲਿਕ ਦਾ ਹਾਲ ਚਾਲ ਪੁੱਛਣ ਲਈ ਵਿਸ਼ੇਸ਼ ਤੌਰ ਤੇ ਗਏ ਮਾਲਿਕ ਹਾਊਸ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 20 ਅਪ੍ਰੈਲ 2024 : ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਐਡਵੋਕੇਟ ਇਕਵਾਲ ਸਿੰਘ ਝੂੰਦਾਂ ਨੂੰ ਮਿਲਣ ਪਿੱਛੋਂ ਉੱਠੇ ਵਿਵਾਦ ਦੌਰਾਨ ਅੱਜ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਣਸਾ ਵੱਲੋਂ ਮਲੇਰਕੋਟਲਾ ਦੇ ਪ੍ਰਮੁੱਖ ਅਕਾਲੀ ਆਗੂਆਂ ਨਾਲ ਕੀਤੀਆਂ ਬੰਦ ਕਮਰਾ ਮੀਟਿੰਗਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਵਿੱਤ ਮੰਤਰੀ ਅੱਜ ਨੇੜਲੇ ਇੱਕ ਪਿੰਡ ਵਿਖੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਣ ਪਿੱਛੋਂ ਸਿੱਧੇ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂ ਰਾਈਆਂ ਦੇ ਘਰ ਪਹੁੰਚੇ ਦੱਸਿਆ ਜਾਂਦਾ ਹੈ ਕਿ ਭਾਵੇਂ ਉਹਨਾਂ ਨਾਲ ਕਈ ਸਥਾਨਕ ਅਕਾਲੀ ਆਗੂ ਵੀ ਮੌਜੂਦ ਸਨ ਪਰ ਜਥੇਦਾਰ ਚੰਦੂ ਰਾਈਆਂ ਦੇ ਘਰ ਜਾਣ ਵੇਲੇ ਉਹਨਾਂ ਨਾਲ ਗੱਡੀ ਵਿੱਚ ਸਿਰਫ ਹਾਜੀ ਤੁਫੈਲ ਮਲਕ ਹੀ ਸਨ ਦੱਸਿਆ ਜਾਂਦਾ ਹੈ ਕਿ ਢੀਨਸਾ ਨਾਲ ਮੀਟਿੰਗ ਵਿੱਚ ਜਥੇਦਾਰ ਚੰਦੂ ਰਾਈਆਂ ਦੇ ਨਾਲ ਗਿਆਨੀ ਅਮਰ ਸਿੰਘ ਦਸ਼ਮੇਸ਼ ਕੰਬਾਈਨ ਵੀ ਸ਼ਾਮਿਲ ਸਨ।
ਕਰੀਬ ਪੌਣਾ ਘੰਟੇ ਦੀ ਮੀਟਿੰਗ ਪਿੱਛੋਂ ਸਰਦਾਰ ਢੀਰ ਸਾਹਿਬ ਜੀ ਤੁਫੈਲ ਮਲਕ ਦੇ ਸ਼ੀਸ਼ ਮਹਿਲ ਸਥਿਤ ਮਾਲਿਕ ਹਾਊਸ ਪਹੁੰਚੇ ਜਿੱਥੇ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦੇ ਪੁੱਤਰ ਕਾਕਾ ਅਮਰਿੰਦਰ ਸਿੰਘ ਮੰਡੀਆਂ ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟਰਾ ਤੇ ਨਾਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਆਸਿਫ ਕੁਰੈਸ਼ੀ ਪ੍ਰਿੰਸ ਸਮੇਤ ਕਈ ਹੋਰ ਅਕਾਲੀ ਪਹਿਲਾਂ ਹੀ ਸੀ. ਢੀਡਸਾ ਦੀ ਉਡੀਕ ਕਰ ਰਹੇ ਸਨ। ਜਦੋਂ ਤੱਕ ਪੱਤਰਕਾਰਾਂ ਨੂੰ ਜੂਨੀਅਰ ਢੀਣਸਾ ਦੀ ਮਲੇਰਕੋਟਲਾ ਮੀਟਿੰਗ ਦੀ ਸੂਹ ਲੱਗੀ ਉਦੋਂ ਤੱਕ ਉਹ ਸ਼ੀਸ਼ ਮਹਿਲ ਤੋਂ ਗੱਡੀ ਵਿੱਚ ਬੈਠ ਕੇ ਰਵਾਨਾ ਹੋ ਰਹੇ ਸਨ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਸਰਦਾਰ ਢੀਡਸਾ ਨੇ ਦੱਸਿਆ ਕਿ ਸਾਬਕਾ ਚੇਅਰਮੈਨ ਹਾਜ਼ੀ ਤੁਫੈਲ ਮਲਿਕ ਨਾਲ ਉਹਨਾਂ ਦੇ ਲੰਬੇ ਸਮੇਂ ਤੋਂ ਪਰਿਵਾਰਿਕ ਸਬੰਧ ਹਨ ਤੇ ਉਹ ਕਈ ਦਿਨਾਂ ਤੇ ਬਿਮਾਰ ਹਾਜੀ ਤਫੈਲ ਦੇ ਛੋਟੇ ਭਰਾ ਤੇ ਯੂਥ ਅਕਾਲੀ ਆਗੂ ਯੂਨਸ ਮਲਿਕ ਬੱਬੂ ਦੇ ਪਿਤਾ ਖੁਰਸ਼ੀਦ ਮਲਿਕ ਦਾ ਹਾਲ ਜਾਣ ਲਈ ਇੱਥੇ ਆਏ ਸਨ ਕਿਸੇ ਵੀ ਤਰ੍ਹਾਂ ਦੇ ਸਿਆਸੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਸ੍ਰੀ ਢੀਡਸਾ ਨੇ ਕਿਹਾ ਕਿ ਇਹ ਮੀਟਿੰਗ ਸਿਰਫ ਪਰਿਵਾਰਿਕ ਮੁਲਾਕਾਤ ਹੀ ਸੀ।