ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਜੈਤੋ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋਏ : ਪ੍ਰਿੰਸੀਪਲ ਦਰਸ਼ਨਾਂ ਦੇਵੀ
ਜੈਤੋ, 20 ਅਪ੍ਰੈਲ (ਮਨਜੀਤ ਸਿੰਘ ਢੱਲਾ) : ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਜੈਤੋ ਦੇ ਪ੍ਰਿੰਸੀਪਲ ਦਰਸ਼ਨਾ ਦੇਵੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚੋ ਬੱਚਿਆਂ ਨੇ 70% ਪ੍ਰਤੀਸ਼ਤ ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੀ ਮੈਰਿਟ ਅਨੁਸਾਰ ਰਾਜਬੀਰ ਕੌਰ ਪੁੱਤਰੀ ਜਸਵਿੰਦਰ ਸਿੰਘ, ਤਮੰਨਾ ਕੌਰ ਪੁੱਤਰੀ ਨੀਸ਼ੂ ਸਿੰਘ, ਜਸ਼ਨਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ, ਪਾਰਸ ਅਰੋੜਾ ਪੁੱਤਰ ਵਿਜੈ ਕੁਮਾਰ ਅਤੇ ਬੱਚਿਆਂ ਦੇ ਵਧੀਆ ਨੰਬਰ ਆਉਣ ਤੇ ਸਕੂਲ ਦੇ ਚੇਅਰਮੈਨ ਸਾਧੂ ਰਾਮ ਸ਼ਰਮਾ ਅਤੇ ਮੈਡਮ ਦਰਸ਼ਨਾ ਦੇਵੀ ਅਤੇ ਸੰਦੀਪ ਸ਼ਰਮਾ ਨੇ ਸਕੂਲ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਅਧਿਆਪਕ ਰਾਜਵਿੰਦਰ ਕੌਰ, ਵੀਰਪਾਲ ਕੌਰ, ਨਵਨੀਤ ਕੌਰ, ਸ਼ਿੰਦਰ ਕੌਰ, ਅਮਨਦੀਪ ਕੌਰ, ਉਰਮਿਲਾ ਦੇਵੀ,ਕੌਸ਼ਕੀ ਰਾਣੀ, ਲਖਵੀਰ ਕੌਰ, ਜੋਤੀ ਰਾਣੀ, ਸਿਮਰਜੀਤ ਕੌਰ ਆਦਿ ਹਾਜ਼ਰ ਸਨ।