ਸ਼ਪੈਸ਼ਲ ਬੱਚਿਆਂ ਦੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਜਿੱਤਿਆ ਕਾਂਸੇ ਦਾ ਤਮਗਾ
ਟੀਮ ਵਿੱਚ ਅੰਬੁਜਾ ਮਨੋਵਿਕਾਸ ਕੇਂਦਰ ਰੋਪੜ ਵੱਲੋਂ ਸ਼ਾਮਲ ਦੇਵ ਕੁਮਾਰ ਅਤੇ ਧਰਮਪ੍ਰੀਤ ਨੇ ਨਿਭਾਈਆਂ ਅਹਿਮ ਭੂਮਿਕਾਵਾਂ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 30 ਅਪ੍ਰੈਲ 2024 : ਉੱਤਰ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿਖੇ ਹੋਈ ਸ਼ਪੈਸ਼ਲ ਬੱਚਿਆਂ ਦੀ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਤੀਸਰੇ ਸਥਾਨ 'ਤੇ ਰਹਿੰਦਿਆਂ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਟੀਮ ਵਿੱਚ ਅੰਬੁਜਾ ਮਨੋਵਿਕਾਸ ਕੇਂਦਰ ਰੋਪੜ ਦੇ ਦੋ ਖਿਡਾਰੀਆਂ ਦੇਵ ਕੁਮਾਰ ਅਤੇ ਧਰਮਪ੍ਰੀਤ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਅੱਜ ਇਨ੍ਹਾਂ ਜੇਤੂ ਖਿਡਾਰੀਆਂ ਦੇ ਵਾਪਸ ਪੰਜਾਬ ਪਹੁੰਚਣ 'ਤੇ ਪ੍ਰਭ ਆਸਰਾ ਸੰਸਥਾ ਕੁਰਾਲੀ ਮੁਖੀ ਸ਼ਮਸ਼ੇਰ ਸਿੰਘ ਅਤੇ ਰਜਿੰਦਰ ਕੌਰ ਨੇ ਉਚੇਚੇ ਤੌਰ 'ਤੇ ਸਵਾਗਤ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅੰਬੁਜਾ ਮਨੋਵਿਕਾਸ ਕੇਂਦਰ ਦੇ ਸ਼ਪੈਸ਼ਲ ਐਜੂਕੇਟਰ ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।