ਭਾਜਪਾ ਦੀ ਦਿੱਲੀ ਹੋਈ ਜਿੱਤ ਤੇ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਬੱਸ ਅੱਡਾ ਜਖਵਾਲੀ ਵਿਖੇ ਵੰਡੇ ਗਏ ਲੱਡੂ - ਅਜਾਇਬ ਜਖਵਾਲੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 8 ਫ਼ਰਵਰੀ 2025:- ਬੀਜੇਪੀ ਜਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸਰਕਲ ਮੂਲੇਪੁਰ ਮੰਡਲ ਦੇ ਬੱਸ ਅੱਡਾ ਜਖਵਾਲੀ ਵਿਖੇ ਬੀਜੇਪੀ ਦੀ ਦਿੱਲੀ ਵਿੱਚ ਹੋਈ ਸ਼ਾਨਦਾਰ ਜਿੱਤ ਹੋਣ ਤੇ ਵੰਡੇ ਗਏ ਲੱਡੂ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਾਇਬ ਸਿੰਘ ਜਖਵਾਲੀ ਪ੍ਰਧਾਨ ਕਿਸਾਨ ਮੋਰਚਾ ਬੀਜੇਪੀ ਜਿਲਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਦਿੱਲੀ ਦੀ ਜਿੱਤ ਪੰਜਾਬ ਦੇ ਬੀਜੇਪੀ ਦੇ ਵਰਕਰਾਂ ਲਈ ਇੱਕ ਵਧੀਆ ਸੰਦੇਸ਼ ਹੈ। ਬੀਜੇਪੀ ਦੀ ਜਿੱਤ ਇਹ ਦੋਹਰਾ ਰਹੀ ਹੈ, ਕਿ ਹੁਣ ਪੰਜਾਬ ਵਿੱਚ ਵੀ ਆਪ ਪਾਰਟੀ ਵਾਲਿਆਂ ਦਾ ਪਤਨ ਸ਼ੁਰੂ ਹੋ ਗਿਆ ਹੈ। ਕਿਉਂਕਿ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਆਪ ਸਰਕਾਰ ਵਿਕਾਸ ਪੱਖੋਂ ਜ਼ੀਰੋ ਤੇ ਬੈਠੀ ਹੈ ਅਤੇ ਪੰਜਾਬ ਦੇ ਵੋਟਰਾਂ ਵਿੱਚੋਂ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਅਜਾਇਬ ਸਿੰਘ ਜਖਵਾਲੀ ਨਾਲ ਇਸ ਮੌਕੇ ਨਰਿੰਦਰ ਸਿੰਘ ਖਰੋੜ ਬਾਲਪੁਰ,ਸੁਖਦੇਵ ਸਿੰਘ ਰਿਉਨਾ,ਸਿਕੰਦਰ ਸਿੰਘ ਬਾਲਪਰ ਪ੍ਰਧਾਨ, ਪੰਡਿਤ ਸੁਭਾਸ਼ ਰਿਊਨਾ ਸਰਕਲ ਬੀਜੇਪੀ ਮੂਲੇਪੁਰ, ਬਲਬੀਰ ਬੀਰਾ ਪ੍ਰਧਾਨ ਮੁਸਲਿਮ ਵਿੰਗ ਸਰਕਲ ਮੂਲੇਪਰ, ਰੁਲਦਾ ਸਿੰਘ ਲੰਬੜਦਾਰ ਬਾਲਪਰ, ਨਰੰਗ ਸਿੰਘ ਪੰਚ ਜਖਵਾਲੀ,ਸੁਖਵਿੰਦਰ ਸਿੰਘ ਸੋਢੀ ਪੋਲਾ, ਕਰਮਜੀਤ ਖਾਨ ਜਖਵਾਲੀ, ਸਤਨਾਮ ਸਿੰਘ ਜਖ਼ਵਾਲੀ, ਸਲਾਮਦੀਨ ਪੋਲਾ, ਗੁਰਵਿੰਦਰ ਸਿੰਘ ਘੈਂਟ ਜਖਵਾਲੀ, ਰਿੰਕੂ ਖਾਨ ਜਖਵਾਲੀ, ਦਵਿੰਦਰ ਨੰਬਰਦਾਰ ਬਾਲਪੁਰ, ਅਮਰੀਕ ਸਿੰਘ ਜਖਵਾਲੀ, ਹਰਜੀਤ ਸਿੰਘ ਬਾਲਪੁਰ, ਗੁਰਪ੍ਰੀਤ ਸਿੰਘ ਜਖਵਾਲੀ, ਸੁੱਖਾ ਬਾਲਪੁਰ, ਪਰਮਜੀਤ ਸਿੰਘ ਜਖਵਾਲੀ, ਵਿੱਕੀ ਜਖਵਾਲੀ,ਲਵਲੀ ਜਖਵਾਲੀ, ਸਿੱਪੀ ਸਾਧਾਂਵਾਲੀ ਬੈਂ, ਸੰਦੀਪ ਸਿੰਘ, ਸੁਰਿੰਦਰ ਖਾਨ ਜਖਵਾਲੀ, ਦਵਿੰਦਰ ਸਿੰਘ ਖਾਲਸਾ ਬਾਲਪੁਰ, ਜਸਰਾਜ ਸਿੰਘ ਬਾਲਪੁਰ ਅਤੇ ਹੋਰ ਵੀ ਬੀਜੇਪੀ ਵਰਕਰ ਹਾਜ਼ਰ ਰਹੇ ਅਤੇ ਦਿੱਲੀ ਦੀ ਜਿੱਤ ਤੇ ਖੁਸ਼ੀ ਸਾਂਝੀ ਕੀਤੀ।