ਦਿੱਲੀ ਦੀ ਜਨਤਾ ਨੇ ਕੇਜਰੀਵਾਲ' ਦੇ ਚਿਹਰੇ ਤੋਂ ਝੂਠ ਦਾ ਨਕਾਬ ਲਾਹ ਦਿੱਤਾ- ਦੀਪਇੰਦਰ ਢਿੱਲੋਂ
ਜ਼ੀਰਕਪੁਰ, 8 ਫਰਵਰੀ 2025 - ਦਿੱਲੀ ਵਿੱਚ ਆਏ ਚੋਣ ਨਤੀਜਿਆਂ ਬਾਰੇ ਹਲਕਾ ਡੇਰਾਬੱਸੀ ਤੋਂ ਕਾਂਗਰਸ ਇੰਚਾਰਜ ਸ. ਦੀਪਇੰਦਰ ਸਿੰਘ ਢਿੱਲੋ ਨੇ ਕਿਹਾ ਕੀ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਪਾਰਟੀ ਦੇ ਮੂੰਹ ਤੋ ਝੂਠ ਦਾ ਨਕਾਬ ਲਾਹ ਕੇ ਸੁੱਟ ਦਿੱਤਾ ਹੈ। ਮੈਂ ਇਸ ਕੰਮ ਲਈ ਦਿੱਲੀ ਦੀ ਜਨਤਾ ਵਧਾਈ ਦਿੰਦਾ ਹਾਂ, ਜਿਹਨਾ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਇਹ ਪਾਰਟੀ ਝੂਠ ਉੱਤੇ ਨਿਰਭਰ ਹੋ ਕੇ ਬਣੀ। ਇਸ ਨੇ ਹੋਰ ਸੂਬਿਆਂ ਵਿੱਚ ਵੀ ਝੂਠ ਬੋਲ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਪੰਜਾਬ ਵਿੱਚ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਸੀ।
ਉਨਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦਿੱਤਾ,ਉਸੇ ਤਰ੍ਹਾਂ ਪੰਜਾਬ ਵਾਸੀ ਵੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੂਰਾ ਸਫਾਇਆ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਆਮ ਆਦਮੀ ਪਾਰਟੀ ਦੇ ਝੂਠ, ਭ੍ਰਿਸ਼ਟਾਚਾਰ ਤੇ ਨਾਕਾਮ ਸਾਸਨ ਨੂੰ ਬਰਦਾਸ਼ਤ ਨਹੀਂ ਕਰੇਗਾ। ਦਿੱਲੀ ਦੀ ਤਰ੍ਹਾਂ ਹੀ ਪੰਜਾਬ ਦੀ ਜਨਤਾ ਵੀ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਹਕੀਕਤ ਵਿਖਾ ਦੇਵੇਗੀ। ਢਿਲੋ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੀਸੋਧਿਆ ਦੀ ਹਾਰ ਕਾਰਨ ਇਹ ਪਾਰਟੀ ਹੁਣ ਖਤਮ ਹੋ ਗਈ ਹੈ।