R.P.I. (ਅੰਬੇਡਕਰ) ਨੇ ਡਾ.ਜਸਪਾਲ ਸੱਭਰਵਾਲ ਨੂੰ ਪੰਜਾਬ ਸੂਬੇ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ
- ਡਾ.ਜਸਪਾਲ ਸੱਭਰਵਾਲ ਨੂੰ ਸਮਾਜਿਕ ਤੇ ਰਾਜਨੀਤਕ ਸਰਗਰਮੀਆਂ ਦੇ ਮੱਦੇਨਜ਼ਰ ਕੋਰ ਕਮੇਟੀ ਦਾ ਮੈਂਬਰ ਬਣਾਇਆ-ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ
- R.P.I.ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨ-ਦੇਹੀ ਨਾਲ ਨਿਭਾ ਕੇ ਵਿਸ਼ਵਾਸ ਨੂੰ ਵਧਾਵਾਂਗਾ-ਡਾ.ਜਸਪਾਲ ਸੱਭਰਵਾਲ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 8 ਫਰਵਰੀ 2025 - ਰਿਪਬਲਿਕਨ ਪਾਰਟੀ ਆੱਫ਼ ਇੰਡੀਆ (ਅੰਬੇਡਕਰ) ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਡਾ.ਜਸਪਾਲ ਸੱਭਰਵਾਲ(ਜਲੰਧਰ)ਨੂੰ ਪੰਜਾਬ ਸੂਬੇ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਦੱਸਿਆ ਕਿ ਡਾ.ਜਸਪਾਲ ਸੱਭਰਵਾਲ ਨੂੰ ਉਨ੍ਹਾਂ ਦੀਆਂ ਸਮਾਜਿਕ ਤੇ ਰਾਜਨੀਤਕ ਸਰਗਰਮੀਆਂ ਦੇ ਮੱਦੇਨਜ਼ਰ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਇਸ ਨਿਯੁਕਤੀ ਉਪਰੰਤ ਇਸ ਪ੍ਰਗਟ ਕਰਦਿਆਂ ਕਿਹਾ ਕਿ ਡਾ.ਜਸਪਾਲ ਸੱਭਰਵਾਲ ਪਹਿਲਾਂ ਨਾਲੋਂ ਵੀ ਵੱਧ-ਚੜ੍ਹ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖਦਿਆਂ ਹੋਇਆਂ ਲੋਕ ਹਿੱਤ/ਪਾਰਟੀ ਹਿੱਤ 'ਚ ਕੰਮ ਕਰਨਗੇ।
ਡਾ. ਜਸਪਾਲ ਸੱਭਰਵਾਲ ਨੇ ਪੰਜਾਬ ਸੂਬੇ ਦੀ ਕੋਰ ਕਮੇਟੀ ਦਾ ਮੈਂਬਰ ਬਣਨ ਉਪਰੰਤ ਖੁਸ਼ੀ ਪ੍ਰਗਟ ਕਰਦਿਆਂ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਅਤੇ R.P.I.(ਅੰਬੇਦਕਰ) ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਆਗੂਆਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨ-ਦੇਹੀ ਨਾਲ ਨਿਭਾ ਕੇ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰਾ ਉੱਤਰਨਗੇ।ਇਸ ਦੌਰਾਨ ਡਾਕਟਰ ਜਸਪਾਲ ਸੱਭਰਵਾਲ ਨੂੰ ਉਨ੍ਹਾਂ ਦੀ ਕੋਰ ਕਮੇਟੀ ਦਾ ਮੈਂਬਰ ਬਣਨ ਦੇ ਮਾਮਲੇ 'ਚ ਹੋਈ ਨਵੀਂ ਨਿਯੁਕਤੀ ਸਬੰਧੀ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
ਵਰਨਣਯੋਗ ਹੈ ਕਿ ਡਾਕਟਰ ਜਸਪਾਲ ਸੱਭਰਵਾਲ ਲੋਕ ਭਲਾਈ ਲਈ ਮੁਫ਼ਤ ਤੌਰ 'ਤੇ ਕੈਂਪ ਲਗਾਉਣ ਕਰਕੇ ਸਮਾਜ-ਸੇਵੀ ਵਜੋਂ ਜਾਣੇ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਡਾਕਟਰ ਜਸਪਾਲ ਸੱਭਰਵਾਲ ਜਲੰਧਰ ਹਲਕੇ ਤੋਂ ਤਿੰਨ ਵਾਰ ਅਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ (M.L.A.ਚੋਣ)ਲੜ੍ਹ ਚੁੱਕੇ ਹਨ।