ਸਰਕਾਰੀ ਕਾਲਜ ਰੋਪੜ ਦੀਆਂ ਵਿਦਿਆਰਥਣਾਂ ਨੂੰ ਕਿੱਤਾ ਮੁੱਖੀ ਕੋਰਸਾਂ ਅਧੀਨ ਬਿਊਟੀ ਪਾਰਲਰ ਸਬੰਧੀ ਦਿੱਤੀ ਗਈ ਸਿਖਲਾਈ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 8 ਫਰਵਰੀ 2025: ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਕਿੱਤਾ ਮੁਖੀ ਕੋਰਸਾਂ ਅਧੀਨ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਕਾਲਜ ਦੀਆਂ 60 ਵਿਦਿਆਰਥਣਾਂ ਨੂੰ ਐਡਵਾਂਸ ਬਿਊਟੀ ਪਾਰਲਰ ਸਬੰਧੀ ਮੁਫ਼ਤ ਸਵੈ ਰੋਜਗਾਰ ਸਿਖਲਾਈ ਸੰਸਥਾ, ਰੰਗੀਲਪੁਰ ਤੋਂ ਸਿਖਲਾਈ ਕਰਵਾਈ ਗਈ। ਸੰਸਥਾ ਯੂਕੋ, ਆਰ.ਈ.ਸੀ.ਟੀ ਦੇ ਡਾਇਰੈਕਟਰ ਗੋਬਿੰਦ ਸਿੰਘ ਨੇ ਵਿਦਿਆਰਥਣਾਂ ਨੂੰ ਸੰਸਥਾ ਵੱਲੋਂ ਸਵੈ ਰੋਜਗਾਰ ਸਬੰਧੀ ਕਰਵਾਏ ਜਾਂਦੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਿਖਲਾਈ ਸਬੰਧੀ ਸਰਟੀਫਿਕੇਟ ਵੀ ਤਕਸੀਮ ਕੀਤੇ।
ਇਸ ਸੱਤ ਰੋਜਾ ਸਿਖਲਾਈ ਕੋਰਸ ਦੀ ਅਗਵਾਈ ਕੋਰਸ ਇੰਚਾਰਜ ਡਾ. ਨੀਰੂ ਚੋਪੜਾ ਅਤੇ ਪ੍ਰੋ. ਰੀਤੂ ਸਚਦੇਵਾ ਨੇ ਕੀਤੀ। ਰਿਸੋਰਸ ਪਰਸਨ ਕਮਲਜੀਤ ਕੌਰ ਨੇ ਵਿਦਿਆਰਥਣਾਂ ਨੂੰ ਸੁੰਦਰਤਾ ਦੇ ਖੇਤਰ ਵਿੱਚ ਵੱਖ-ਵੱਖ ਮੌਕੇ ਅਤੇ ਇਸ ਸਬੰਧੀ ਵਿਵਹਾਰਕ ਜਾਣਕਾਰੀ ਦਿੱਤੀ। ਉਨ੍ਹਾਂ ਇਸ ਨੂੰ ਪੇਸ਼ੇ ਵਜੋ ਅਪਣਾਉਣ ਲਈ ਉਤਸ਼ਾਹਤ ਵੀ ਕੀਤਾ।
ਕੈਰੀਅਰ ਕੌਂਸਲਿੰਗ ਅਤੇ ਅਤੇ ਗਾਈਡੈਂਸ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਵੈ ਰੁਜਗਾਰ ਸਬੰਧੀ ਹੁਨਰਮੰਦ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਦਿੱਤੀ ਜਾ ਰਹੀ ਹੈ।