ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਵਿਖੇ ਲੋਹੜੀ ਦਾ ਤਿਓਹਾਰ ਮਨਾੳਂਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਹੋਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 14 ਜਨਵਰੀ : ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਵਿਖੇ ਅੱਜ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ,ਆਮ ਆਦਮੀ ਪਾਰਟੀ ਆਗੂਆਂ ਤੇ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਮਿਲਕੇ ਪੂਰੇ ਸਟਾਫ ਮੈਂਬਰਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ , ਮਾਰਕੀਟ ਕਮੇਟੀ ਦੇ ਵਿਹੜੇ ਵਿੱਚ ਅੱਗ ਬਾਲਕੇ ਵਿੱਚ ਸ਼ਗਨ ਵਜੋਂ ਤਿਲ ਪਾਏ ਗਏ ਤੇ ਗਾਇਆ ਜਾਣ ਵਾਲਾ ਗੀਤ ਇੱਸ਼ਰ ਆਏ ਦਲਿੱਦਰ ਜਾਏ,ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ ਗਾਕੇ ਸਾਰਿਆਂ ਵੱਲੋਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ , ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਹਾਜ਼ਰ ਸਾਰਿਆਂ ਅਤੇ ਪੂਰੀ ਕਾਇਨਾਤ ਨੂੰ ਮੁਬਾਰਕਬਾਦ ਦਿੱਤੀ ਤੇ ਕਾਮਨਾਂ ਕੀਤੀ ਕਿ ਅਗਲੇ ਸਾਲ ਵੀ ਅਸੀਂ ਸਾਰੇ ਪੰਜਾਬ ਨਿਵਾਸੀ ਖੁਸ਼ ਤੇ ਸਿਹਤਮੰਦ ਰਹੀਏ ਅਤੇ ਮੁੜ ਇਸ ਯਾਦਗਾਰੀ ਤਿੳਹਾਰ ਨੂੰ ਇਕੱਠੇ ਮਿਲਕੇ ਮਨਾਈਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਉੱਪਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਐਡਵੋਕੇਟ ਰਜੇਸ਼ ਕੁਮਾਰ ਉੱਪਲ ਪ੍ਰਧਾਨ,ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ,ਪਵੇਲ ਹਾਂਡਾ ਜੁਆਇੰਟ ਸਕੱਤਰ ਟ੍ਰੇਡ ਵਿੰਗ ਪੰਜਾਬ, ਗੁਰਚਰਨ ਸਿੰਘ ਬਲੱਗਣ, ਹਰਿੰਦਰ ਸਿੰਘ ਬੈਂਸ, ਅਤੇ ਸਟਾਫ਼ ਮੈਂਬਰਾਂ ਗੁਰਮੇਲ ਸਿੰਘ ਅਕਾਊਂਟੈਂਟ, ਤਜਿੰਦਰ ਸਿੰਘ, ਦਿਨੇਸ਼ ਗੋਇਲ, ਸੰਦੀਪ ਸਲੂਜਾ, ਗੁਰਦੀਪ ਸਿੰਘ, ਤਰਲੋਚਨ ਸਿੰਘ, ਦਲਬੀਰ ਸਿੰਘ, ਸਾਰੇ ਮੰਡੀ ਸੁਪਰਵਾਈਜ਼ਰ ਤੇ ਅਨਿਲ ਕੁਮਾਰ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਤਜਿੰਦਰ ਵਿਰਕ ਸਾਰੇ ਕਲਰਕ ਅਤੇ ਬਲਵਿੰਦਰ ਕੌਰ, ਤੇ ਜਸਵਿੰਦਰ ਕੌਰ ਵੀ ਖੁਸ਼ੀਆਂ ਸਾਂਝੀਆਂ ਕਰਨ ਮੌਕੇ ਮੌਜੂਦ ਸਨ