ਮੁੱਖ ਮੰਤਰੀ ਮਾਨ ਦੇ ਮੀਡੀਆ ਸਲਾਹਕਾਰ ਨੇ MLA ਜਮੀਲ ਉਰ ਰਹਿਮਾਨ ਨਾਲ ਕੀਤੀ ਮੁਲਾਕਾਤ
- ਵਿਧਾਇਕ ਰਹਿਮਾਨ ਵੱਲੋਂ ਬਲਤੇਜ ਸਿੰਘ ਪੰਨੂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 2 ਮਈ 2024 - ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਮਲੇਰਕੋਟਲਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਦਫਤਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਉਨਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਲੰਮਾ ਸਮਾਂ ਚੱਲੀ ਮੁਲਾਕਾਤ ਦੇ ਵਿੱਚ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵੱਖ-ਵੱਖ ਮੁੱਦੇ ਵਿਚਾਰੇ ਗਏ । ਇਸ ਸਮੇਂ ਬਲਤੇਜ ਸਿੰਘ ਪੰਨੂ ਵਿਚ ਹਲਕਾ ਮਲੇਰਕੋਟਲਾ ਦੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ। ਜਿਥੇ ਉਹਨਾਂ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਦੀ ਮਹਿਮਾਨ ਨਵਾਜ਼ੀ ਦੀ ਸਿਫਤ ਕੀਤੀ। ਉੱਥੇ ਹੀ ਉਹਨਾਂ ਵਿਧਾਇਕ ਰਹਿਮਾਨ ਦੇ ਕੰਮਾਂ ਦੀ ਸ਼ਲਾਘਾ ਕੀਤੀ।
ਉਹਨਾਂ ਕਿਹਾ ਕਿ ਲੋਕ ਸੇਵਾ ਨੂੰ ਸਮਰਪਿਤ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਜਿਨਾਂ ਸਮੇਂ ਲੋਕਾਂ ਦੀ ਮੁਸ਼ਕਲਾਂ ਸੁਣਨ ਵਿਚ ਬਤੀਤ ਕੀਤਾ ਜਾਂਦਾ ਉਸ ਦਾ ਕੋਈ ਸਾਨੀ ਨਹੀਂ। ਇਸ ਮੌਕੇ ਵਿਧਾਇਕ ਰਹਿਮਾਨ ਵੱਲੋਂ ਬਲਤੇਜ ਸਿੰਘ ਪੰਨੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਭਾਰੀ ਸੰਗਰੂਰ ਜਾਫਰ ਅਲੀ, ਬਲਾਕ ਪ੍ਰਧਾਨ ਅਬਦੁਲ ਹਲੀਮ ਮਿਲਕੋਵੈੱਲ, ਬਲਾਕ ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ, ਯਾਸੀਨ ਨੇਸਤੀ, ਨੰਬਰਦਾਰ ਇਕਬਾਲ ਮੁਹੰਮਦ, ਮਾਲਵਿੰਦਰ ਸਿੰਘ ਸੰਧੂ ਬਧਰਾਵਾਂ ਸਮੇਂਤ ਕਈ ਆਗੂ ਮੌਜੂਦ ਸਨ।