ਕਾਵਿ ਪੁਸਤਕ 'ਜਗਤ ਕਾਫ਼ਲਾ' ਦਾ ਲੋਕ ਅਰਪਣ 5 ਮਈ ਨੂੰ
ਜੈਤੋ, 3 ਮਈ (ਮਨਜੀਤ ਢੱਲਾ) - ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.) ਜੈਤੋ ਦੀ ਮਹੀਨਾਵਾਰ ਇਕੱਤਰਤਾ 5 ਮਈ ਨੂੰ ਸਵੇਰੇ 10 ਵਜੇ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰੈਸ ਸਕੱਤਰ ਹਰਮੇਲ ਪਰੀਤ ਨੇ ਦੱਸਿਆ ਕਿ ਇਸ ਮੌਕੇ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਕਾਵਿ ਪੁਸਤਕ 'ਜਗਤ ਕਾਫ਼ਲਾ' ਲੋਕ ਅਰਪਣ ਕੀਤੀ ਜਾਵੇਗੀ। ਸਮਾਗ਼ਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਕਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਸੁਰਿੰਦਰਪ੍ਰੀਤ ਘਣੀਆਂ ਕਰਨਗੇ।
ਉਨ੍ਹਾਂ ਆਸ ਪਾਸ ਦੇ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਮੌਕੇ ਪਹੁੰਚਣ ਦਾ ਸੱਦਾ ਵੀ ਦਿੱਤਾ।