''ਕਾਂਗਰਸ ਨਾਲ ਗਦਾਰੀ ਕਰਨ ਵਾਲੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਆੜੇ ਹੱਥੀ ਲਿਆ''
ਸੁਨੀਲ ਜਾਖੜ ਜੀ ਜਿਹੜੇ ਜਿੱਤਣ ਦੇ ਗੁਰੂ ਤੁਸੀ ਭਾਜਪਾ ਨੂੰ ਗੁਰਦਾਸਪੁਰ ਵਿੱਚ ਦੱਸ ਰਹੇ ਹੋ ਕੀ ਸੰਨੀ ਦਿਉਲ ਤੋਂ ਡੇਢ ਲੱਖ ਵੋਟਾਂ ਤੇ ਹਾਰਨ ਵੇਲੇ ਉਹ ਗੁਰ ਕਿਹੜੀ ਸੰਦੂਕ ਵਿਚ ਲੁਕਾ ਕੇ ਤੁਸੀ ਰੱਖੇ ਸੰਨ --ਮਹਾਜ਼ਨ
ਕ੍ਰਿਸ਼ਨ ਚੰਦਰ
ਪਠਾਨਕੋਟ ; ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜਨ ਨੇ ਕਾਂਗਰਸ ਪਾਰਟੀ ਨਾਲ ਗਦਾਰੀ ਕਰਨ ਵਾਲੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਪਿਛਲੇ ਕੱਲ ਤੁਸੀ ਗੁਰਦਾਸਪੁਰੀਆਂ ਨਾਲ ਗਦਾਰੀ ਕਰਨ ਦੇ ਬਾਵਜੂਦ ਭਾਜਪਾ ਆਗੂਆਂ ਨੂੰ ਲੋਕ ਸਭਾ ਚੋਣਾਂ ਜਿੱਤਣ ਦੇ ਗੁਰ ਦੱਸ ਰਹੇ ਸੀ ਤੁਹਾਡੇ ਗੁਰ ਵਿਧਾਨ ਸਭਾ ਚੋਣਾਂ 2022 ਵਿੱਚ ਅਬੋਹਰ ਵਿਧਾਨ ਸਭਾ ਹਲਕੇ ਵਿਚੋਂ ਭਾਜਪਾ ਦੇ ਹੀ ਇਕ ਕੌਸਲਰ ਤੋਂ ਬੁਰੀ ਤਰਾਂ ਹਾਰਨ ਵੇਲੇ ਕਿਹੜੇ ਪੜੋਲੇ ਵਿਚ ਬੰਦ ਸੀ ਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਫਿਲਮ ਸਟਾਰ ਸੰਨੀ ਦਿਓਲ ਤੋਂ ਡੇਢ ਲੱਖ ਵੋਟ ਤੇ ਹਾਰਨ ਵੇਲੇ ਕਿਹੜੇ ਪਰੋਲੇ ਵਿੱਚ ਬੰਦ ਸੀ ਜਾਂ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਤੁਸੀ ਦੁੱਧ ਚੁੰਘਦੇ ਬੱਚੇ ਸੀ ਜਾਖੜ ਸਾਹਿਬ ਕਾਂਗਰਸ ਦੇ ਜਿਸ ਉਮੀਦਵਾਰ ਤੇ ਮਾਝੇ ਦੇ ਨਿਧੜਕ ਜਰਨੈਲ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਦਿਲਾਂ ਦੀ ਧੜਕਣ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਤੁਸੀ ਇਕ ਬਗਲੋਲ ਵਿਅਕਤੀ ਵਾਂਗ ਜਿੱਤਣ ਦੇ ਗੁਰ ਦੱਸ ਰਹੇ ਹੋ ਉਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਮਣੀ ਚੋਣ ਦੌਰਾਨ ਤੁਹਾਨੂੰ ਹਲਕਾ ਡੇਰਾ ਬਾਬਾ ਨਾਨਕ ਵਿਚੋਂ 46000 ਦੀ ਇਤਿਹਾਸਕ ਲੀਡ ਦਿਵਾ ਕਿ ਮੈਂਬਰ ਪਾਰਲੀਮੈਂਟ ਬਣਾਇਆ ਸੀ ਤੇ ਫਿਰ 2024 ਦੀਆਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਜਿਸ ਵੇਲੇ ਫਿਲਮ ਸਟਾਰ ਸੰਨੀ ਦਿਓਲ ਤੁਹਾਡੇ ਵਿਰੁੱਧ ਖੜਾ ਸੀ ਉਸ ਵੇਲੇ ਵੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਤੁਹਾਨੂੰ 18000 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਲਕਾ ਡੇਰਾ ਬਾਬਾ ਨਾਨਕ ਵਿਚੋਂ ਲੀਡ ਦਿਵਾਈ ਸੀ ਕੱਲ ਭਾਜਪਾ ਵਰਕਰਾਂ ਨੂੰ ਜਿੱਤ ਦੇ ਗੁਰ ਦੱਸਣ ਵੇਲੇ ਤੁਹਾਡੀ ਰੂਹ ਨੇ ਵੀ ਤੁਹਾਨੂੰ ਫਿਟਕਾਰਾਂ ਪਾਈਆਂ ਹੋਣ ਗਈਆ ਜਿਹਨੇ ਮਰਜੀ ਭਾਜਪਾ ਵਾਲਿਆਂ ਨੂੰ ਜਿੱਤ ਦੇ ਗੁਰ ਦੱਸੀ ਜਾਉ ਤੁਹਾਡੇ ਗੁਰਾਂ ਦਾ ਗੁਰਦਾਸਪੁਰ ਦੇ ਸੂਝਵਾਨ ਵੋਟਰਾਂ ਤੇ ਕੋਈ ਅਸਰ ਨਹੀਂ ਹੋਣ ਵਾਲਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਸ ਦੇ ਪਰਿਵਾਰ ਨੇ ਅੱਜ ਤੱਕ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਤੁਹਾਡੇ ਵਾਗੂ ਛੁਰਾ ਨਹੀਂ ਮਾਰਿਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇਕ ਜਮੀਨੀ ਲੀਡਰ ਹੈ ਹਰੇਕ ਵਰਗ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਚਟਾਨ ਵਾਂਗ ਖੜਦਾ ਹੈ ਜਿਲਾ ਗੁਰਦਾਸਪੁਰ ਦੇ ਵੋਟਰਾਂ ਦਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਸ ਦੇ ਪਰਿਵਾਰ ਨਾਲ ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਹੋਣ ਦੇ ਨਾਤੇ ਲੋਕ ਸਭਾ ਚੋਣਾਂ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਦਿਨ ਰਾਤ ਇਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੀ ਜਿੱਤ ਲਈ ਵੋਟਰਾਂ ਨਾਲ ਘਰ ਘਰ ਜਾ ਕਿ ਸੰਪਰਕ ਕਰ ਰਹੇ ਹਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੂਰੀ ਸ਼ਾਨੋ ਸ਼ੌਕਤ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਜਾਂ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਨਾਂ ਉਚਾ ਕਰਨਗੇ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਮੁਸਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇb