ਆਓ, ਬਣਵਾਈਏ ਨਵੀਂ ਵੋਟ
ਮਿਤੀ 09—10 ਨਵੰਬਰ, 2024 ਅਤੇ ਮਿਤੀ 23—24 ਨਵੰਬਰ, 2024 ਨੂੰ ਆਪਣੇ ਨੇੜਲੇ ਪੋਲਿੰਗ ਬੂਥ ਉਪਰ ਜਾ ਕੇ ਨਵੀਂ ਵੋਟ ਬਣਵਾਉਣ, ਕਟਵਾਉਣ ਜਾਂ ਦਰੁਸਤੀ ਕਰਵਾਉਣ ਲਈ ਬੀ.ਐਲ.ਓ. ਨੂੰ ਜ਼ਰੂਰ ਮਿਲੋ
ਕਿਸੇ ਵੀ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਨੂੰ ਚਲਾਉਣ ਲਈ ਜਿਥੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਨੌਜਵਾਨ ਲਈ ਡਰਾਇਵਿੰਗ ਲਾਇਸੰਸ ਬਣਾਉਣਾ ਲਾਜ਼ਮੀ ਹੁੰਦਾ ਹੈ, ਉਸੇ ਤਰ੍ਹਾਂ ਇਕ ਜਿ਼ੰਮੇਵਾਰ ਨਾਗਰਿਕ ਵਜੋਂ ਵੋਟ ਬਣਵਾਉਣਾ ਵੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਨੌਜਵਾਨ ਦਾ ਮੁੱਢਲਾ ਫਰਜ਼ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ।ਕਿਸੇ ਵੀ ਨਾਗਰਿਕ ਨਾਲ ਰੰਗ, ਭੇਦ, ਨਸਲ ਜਾਂ ਜਾਤ ਆਧਾਰਤ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।ਇਨ੍ਹਾਂ ਅਧਿਕਾਰਾਂ ਵਿਚੋੋਂ ਸੱਭ ਤੋੋਂ ਵੱਡਾ ਅਧਿਕਾਰ ਹੈ ਵੋਟ ਪਾਉਣ ਦਾ ਅਧਿਕਾਰ।ਪਰੰਤੂ ਜਿ਼ਆਦਾਤਰ ਕੇਸਾਂ ਵਿਚ ਵੇਖਣ ਵਿਚ ਆਉਂਦਾ ਹੈ ਕਿ ਅਸੀਂ ਆਪਣੀ ਵੋਟ ਉਦੋੋਂ ਹੀ ਬਣਾਉਂਦੇ ਹਾਂ ਜਦੋੋਂ ਸਾਨੂੰ ਬਹੁਤ ਜਿ਼ਆਦਾ ਲੋੜ ਹੋਵੇ ਜਿਵੇਂ ਕਿ ਵਿਦੇਸ਼ ਜਾਣ ਲਈ, ਪਾਸਪੋਰਟ ਬਣਵਾਉਣ ਸਮੇਂ ਆਦਿ।ਜਦਕਿ ਵੋਟ ਬਣਾਉਣਾ ਅਤੇ ਇਸ ਦੀ ਵਰਤੋੋਂ ਕਰਨਾ ਸਾਡਾ ਸੱਭ ਦਾ ਮੁੱਢਲਾ ਫਰਜ਼ ਹੈ।ਭਾਰਤੀ ਚੋਣ ਕਮਿਸ਼ਨ ਵੱਲੋੋਂ ਹੁਣ ਸਾਲ ਵਿਚ ਚਾਰ ਵਾਰ ਯਾਨੀ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਨੂੰ 18 ਸਾਲ ਦੀ ਉਮਰ ਪਾਰ ਕਰ ਚੁੱਕੇ ਹਰ ਨੌਜਵਾਨ ਲਈ ਵੋਟ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਯੋਗ ਬਿਨੈਕਾਰ ਆਪਣੀ ਵੋਟ ਬਣਵਾ ਸਕੇ ਅਤੇ ਲੋਕਤੰਤਰ ਵਿਚ ਭਾਗੀਦਾਰ ਬਣ ਸਕੇ।
ਭਾਰਤੀ ਸੰਵਿਧਾਨ ਦੀ ਧਾਰਾ 325 ਅਤੇ 326 ਰਾਹੀਂ ਦੇਸ਼ ਦੇ ਹਰ ਉਸ ਨਾਗਰਿਕ ਜੋ ਪਾਗ਼ਲ ਜਾਂ ਅਪਰਾਧੀ ਨਾ ਹੋਵੇ, ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੈ।ਕਿਸੇ ਵੀ ਨਾਗਰਿਕ ਨੂੰ ਧਰਮ, ਜਾਤੀ, ਵਰਗ, ਫਿ਼ਰਕੇ ਜਾਂ ਲਿੰਗ ਭੇਦ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1935 ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਅਨੁਸਾਰ ਸਿਰਫ਼ 13 ਫ਼ੀਸਦੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ।ਉਸ ਸਮੇਂ ਇਹ ਅਧਿਕਾਰ ਸਿਰਫ਼ ਸਮਾਜਿਕ ਅਤੇ ਆਰਥਿਕ ਤੌੌਰ ਤੇ ਖ਼ੁਸ਼ਹਾਲ ਨਾਗਰਿਕਾਂ ਨੂੰ ਹੀ ਪ੍ਰਾਪਤ ਸੀ।ਪਰ ਆਜ਼ਾਦੀ ਮਗਰੋਂ 26 ਜਨਵਰੀ, 1950 ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਨੇ ਇਹ ਵਿਤਕਰਾ ਖ਼ਤਮ ਕਰ ਦਿਤਾ।ਇਹ ਵੀ ਇਕ ਕੋੜਾ ਸੱਚ ਹੈ ਕਿ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਅਪਣੀ ਉਮਰ ਦਾ 18ਵਾਂ ਸਾਲ ਪੂਰਾ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਨਹੀਂ ਕਰਵਾਉਂਦਾ ਜਦਕਿ ਡਰਾਇਵਿੰਗ ਲਾਇਸੰਸ ਜਾਂ ਪਾਸਪੋਰਟ ਆਦਿ ਬਣਵਾਉਣ ਲਈ ਹਰ ਕੋਈ 18 ਸਾਲ ਦੀ ਉਮਰ ਪੂਰੀ ਹੋਣ ਦੀ ਉਡੀਕ ਕਰਦਾ ਹੈ।ਇਹ ਸਾਡਾ ਸੱਭ ਦਾ ਸੰਵਿਧਾਨਕ ਫ਼ਰਜ਼ ਬਣਦਾ ਹੈ ਕਿ ਅਸੀ ਆਪਣਾ ਨਾਮ ਆਪਣੇ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿਚ ਜ਼ਰੂਰ ਦਰਜ ਕਰਵਾਈਏ।
ਭਾਰਤੀ ਚੋਣ ਕਮਿਸ਼ਨ ਵੱਲੋੋਂ ਇਸ ਵਾਰ ਯੋਗਤਾ ਮਿਤੀ 01.01.2025 ਦੇ ਆਧਾਰ ਉਪਰ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਿਸ ਤਹਿਤ 29 ਅਕਤੂਬਰ, 2024 ਤੋਂ 28 ਨਵੰਬਰ, 2024 ਤੱਕ ਨਵੀਆਂ ਵੋਟਾਂ ਬਣਾਉਣ, ਵੋਟ ਕੱਟਣ, ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁੱਸਤੀ ਦਾ ਕੰਮ ਬੀ.ਐਲ.ਓਜ਼ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸ਼ਡਿਊਲ ਦੌੌਰਾਨ ਮਿਤੀ 09 ਨਵੰਬਰ, 2024 (ਸ਼ਨੀਵਾਰ), ਮਿਤੀ 10 ਨਵੰਬਰ, 2024 (ਐਤਵਾਰ) ਅਤੇ ਮਿਤੀ 23 ਨਵੰਬਰ, 2024 (ਸ਼ਨੀਵਾਰ), ਮਿਤੀ 24 ਨਵੰਬਰ, 2024 (ਐਤਵਾਰ) ਨੂੰ ਹਰ ਪੋਲਿੰਗ ਬੂਥ ਉਪਰ ਬੀ.ਐਲ.ਓਜ਼ ਵੱਲੋੋਂ ਵਿਸ਼ੇਸ਼ ਕੈਂਪ ਲਗਾ ਕੇ ਫਾਰਮ ਨੰਬਰ 6, 7, ਅਤੇ 8 ਪ੍ਰਾਪਤ ਕੀਤੇ ਜਾਣਗੇ। ਕੋਈ ਵੀ ਵਿਅਕਤੀ, ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਜਿਸ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਵਿਅਕਤੀ ਉਕਤ ਮਿਤੀਆਂ ਨੂੰ ਆਪਣੇ ਏਰੀਏ ਦੇ ਬੀ.ਐਲ.ਓ. ਨੂੰ ਸਬੰਧਤ ਪੋਲਿੰਗ ਬੂਥ ਉਪਰ ਜਾ ਕੇ ਜਾਂ ਸਬੰਧਤ ਚੋੋਣਕਾਰ ਰਜਿਸਟਰੇਸ਼ਨ ਦਫਤਰ ਵਿਚ ਜਾ ਕੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਦੇ ਸਕਦਾ ਹੈ ਜਾਂ ਫਿਰ ਕੋਈ ਵੀ ਬਿਨੈਕਾਰ ਘਰ ਬੈਠ ਕੇ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਮੋਬਾਇਲ ਐਪਲੀਕੇਸ਼ਨ voterhelpline mobile app ਪਲੇਅਸਟੋਰ ਤੋਂ ਡਾਊਨਲੋਡ ਕਰਕੇ ਜਾਂ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਇਟ voters.eci.gov.in ਰਾਹੀਂ ਵੀ ਅਪਲਾਈ ਕਰ ਸਕਦਾ ਹੈ।ਇਹ ਬਹੁਤ ਹੀ ਆਸਾਨ ਢੰਗ ਹੈ।ਆਨਲਾਇਨ ਵੋਟ ਅਪਲਾਈ ਕਰਨ ਨਾਲ ਵੋਟਰ ਸ਼ਨਾਖਤੀ ਕਾਰਡ ਅਤੇ ਵੋਟਰ ਸੂਚੀ ਵਿਚ ਗਲਤੀ ਦੀ ਗੁੰਜਾਇਸ਼ ਬਿਲਕੁਲ ਨਾਂ—ਮਾਤਰ ਰਹਿ ਜਾਂਦੀ ਹੈ।ਚੋਣ ਕਮਿਸ਼ਨ ਵੱਲੋਂ ਫੋੋਟੋ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕੋਸਿ਼ਸ਼ ਕੀਤੀ ਜਾਂਦੀ ਹੈ ਕਿ 18—19 ਸਾਲ ਦੀ ਉਮਰ ਦਾ ਕੋਈ ਵੀ ਯੋਗ ਨੌੌਜਵਾਨ ਬਤੌੌਰ ਵੋਟਰ ਰਜਿਸਟਰਡ ਹੋੋਣ ਤੋੋਂ ਵਾਂਝਾ ਨਾ ਰਹਿ ਜਾਵੇ।ਵਿਸ਼ੇਸ਼ ਤੌੌਰ ਤੇ ਨੌੌਜਵਾਨਾਂ ਨੂੰ ਬਤੌੌਰ ਵੋਟਰ ਰਜਿਸਟਰਡ ਕਰਨ ਲਈ ਚੋੋਣ ਕਮਿਸ਼ਨ ਵੱਲੋੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਪੰਜਾਬ ਰਾਜ ਵਿਚ ਯੋਗਤਾ ਮਿਤੀ 01.01.2025 ਦੇ ਆਧਾਰ ਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹਰ ਨੌੌਜਵਾਨ ਬਤੌੌਰ ਵੋਟਰ ਰਜਿਸਟਰ ਹੋ ਜਾਵੇ, ਇਸ ਉਦੇਸ਼ ਨੂੰ ਮੁੱਖ ਰੱਖਦੇ ਹੋੋਏ ਚੋੋਣ ਕਮਿਸ਼ਨ ਵੱਲੋੋਂ ਮਿਤੀ 29 ਅਕਤੂਬਰ, 2024 ਤੋਂ ਸ਼ੁਰੂ ਹੋੋਈ ਫੋਟੋੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ, ਜੋ 28 ਨਵੰਬਰ, 2024 ਤੱਕ ਚੱਲ ਰਹੀ ਹੈ, ਦੌੌਰਾਨ ਸਵੀਪ ਗਤੀਵਿਧੀਆਂ ਤਹਿਤ ਵੱਖ—ਵੱਖ ਸਕੂਲਾਂ/ਕਾਲਜਾਂ ਵਿਚ ਪ੍ਰੋੋਗਰਾਮ ਕਰਵਾਏ ਜਾ ਰਹੇ ਹਨ।ਇਨ੍ਹਾਂ ਸਵੀਪ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਤੋੋਂ ਇਲਾਵਾ ਉਨ੍ਹਾਂ ਵੱਲੋੋਂ ਚੋੋਣ ਸਰਗਰਮੀਆਂ ਵਿਚ ਵੱਧ ਤੋੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣਾ ਵੀ ਹੈ।ਇਨ੍ਹਾਂ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹ ਆਪਣੀ ਵੋਟ voterhelpline mobile app ਉਪਰ ਖੁਦ ਅਪਲਾਈ ਕਰਨ।
ਸਵੀਪ ਗਤੀਵਿਧੀਆਂ ਤਹਿਤ ਪੰਜਾਬ ਰਾਜ ਦੇ ਸਮੂਹ ਕਾਲਜਾਂ ਵਿਚ ਨੋੋਡਲ ਅਫਸਰ ਅਤੇ ਕੈਂਪਸ ਅੰਬੈਸਡਰ ਨਿਯੁਕਤ ਕੀਤੇ ਗਏ ਹਨ ਜੋੋ ਆਪਣੇ—ਆਪਣੇ ਕਾਲਜ ਵਿਚ ਸਮੇਂ ਸਮੇਂ ਤੇ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਲੇਖ ਮੁਕਾਬਲੇ, ਡਰਾਇੰਗ ਮੁਕਾਬਲੇ, ਭਾਸ਼ਣ ਮੁਕਾਬਲੇ ਆਦਿ ਕਰਵਾਉਂਦੇ ਰਹਿੰਦੇ ਹਨ ਤਾਂ ਜੋੋ ਵੱਧ ਤੋੋਂ ਵੱਧ ਬੱਚਿਆਂ ਨੂੰ ਵੋੋਟ ਬਣਾਉਣ ਸਬੰਧੀ, ਵੋਟ ਪ੍ਰਕ੍ਰਿਆ ਵਿਚ ਸ਼ਾਮਲ ਹੋੋਣ ਆਦਿ ਬਾਰੇ ਜਾਗਰੂਕ ਕੀਤਾ ਜਾ ਸਕੇ।ਵੱਖ—ਵੱਖ ਕਾਲਜਾਂ ਵਿਚ ਨਿਯੁਕਤ ਕੈਂਪਸ ਅੰਬੈਸਡਰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਵੀ ਭਰਦੇ ਹਨ।
ਜੇਕਰ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਤੁਸੀਂ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਤਾਂ ਤਾਂ ਮਿਤੀ 09 ਨਵੰਬਰ, 2024, 10 ਨਵੰਬਰ, 2024, ਮਿਤੀ 23 ਨਵੰਬਰ, 2024 ਅਤੇ ਮਿਤੀ 24 ਨਵੰਬਰ, 2024 ਨੂੰ ਆਪ ਦੇ ਘਰ ਨੇੜਲੇ ਪੋਲਿੰਗ ਬੂਥ ਉਪਰ ਜਾ ਕੇ ਫਾਰਮ ਨੰਬਰ 6 ਜ਼ਰੂਰ ਭਰੋ ਜਾਂ ਫਿਰ ਘਰ ਬੈਠ ਕੇ ੜਰਵਕਗੀਕlਬlਜਅਕ ਼ਬਬ ਰਾਹੀਂ ਖੁਦ ਅਪਲਾਈ ਜ਼ਰੂਰ ਕਰੋ।
ਸੋ ਆਓ, ਦੁਨੀਆਂ ਦੇ ਸੱਭ ਤੋੋਂ ਵੱਡੇ ਲੋਕਤੰਤਰ ਦਾ ਹਿੱਸਾ ਬਣੀਏ ਅਤੇ 18—19 ਸਾਲ ਉਮਰ ਵਰਗ ਦੇ ਨੌੌਜਵਾਨ, ਜਿਨ੍ਹਾਂ ਨੇ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਜ਼ਰੂਰ ਭਰਨ।
ਮਨਪ੍ਰੀਤ ਸਿੰਘ ਕੋਹਲੀ
ਅਰਬਨ ਅਸਟੇਟ, ਫੇਜ਼—2, ਪਟਿਆਲਾ
9855093424
gobindgopal1401@gmail.com
-
ਮਨਪ੍ਰੀਤ ਸਿੰਘ ਕੋਹਲੀ, writer
gobindgopal1401@gmail.com
9855093424
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.