ਰਜਨੀਸ਼ ਸਰੀਨ
ਨਵਾਂ ਸ਼ਹਿਰ, 10 ਮਈ 2020 - ਵਿਸ਼ੇਸ਼ ਅਧਿਆਪਕ ਯੂਨੀਅਨ (ਆਈ. ਈ.ਆਰ.ਟੀ )ਯੂਨੀਅਨ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ On-line Zoom app ਰਾਹੀਂ ਹੋਈ। ਵਿਸ਼ੇਸ਼ ਅਧਿਆਪਕਾਂ (ਆਈ.ਈ.ਆਰ.ਟੀ) ਨੂੰ ਰੈਗੂਲਰ ਪਾਲਿਸੀ ਵਿੱਚ ਹੁਣ ਤੱਕ ਸ਼ਾਮਲ ਨਾ ਕਰਕੇ ਸਰਕਾਰ 66501ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਅਤੇ ਵਿਸ਼ੇਸ਼ ਅਧਿਆਪਕਾਂ (ਆਈ.ਈ.ਆਰ.ਟੀ )ਦੇ ਭਵਿੱਖ ਨਾਲ ਸ਼ਰੇਆਮ ਖਲਵਾੜ ਕਰ ਰਹੀ ਹੈ।
ਸਾਲ 2005 ਵਿੱਚ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਅਤੇ ਯੋਗਤਾ ਪੂਰੀ ਹੋਣ ਦੇ ਬਾਵਜੂਦ 15 ਸਾਲ ਬੀਤ ਜਾਣ ਮਗਰੋਂ ਵੀ ਵਿਸ਼ੇਸ਼ ਅਧਿਆਪਕਾਂ (ਆਈ.ਈ.ਆਰ.ਟੀ ) ਨੂੰ ਹਾਲੇ ਤੱਕ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਗਿਆ। ਆਗੂਆਂ ਨੇ ਦੱਸਿਆ ਜਦੋਂ ਕਿ ਉਨ੍ਹਾਂ ਨੂੰ 8886 ਅਧਿਆਪਕਾਂ ਨੂੰ ਰੈਗੂਲਰ ਕਰਨ ਸਮੇਂ ਸਰਕਾਰ ਨੇ 2008 ਵਿੱਚ ਰੱਖੇ ਗਏ ਅਧਿਆਪਕਾਂ ਨੂੰ ਰੈਗੂਲਰ ਕੀਤਾ ਹੈ ਜਦੋਂ ਕਿ ਵਿਸ਼ੇਸ਼ ਅਧਿਆਪਕ 2005 ਤੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆ ਲਈ ਸੇਵਾ ਨਿਭਾਉਂਦੇ ਆ ਰਹੇ ਹਨI
ਸੀਨੀਆਰਤਾ ਦੇ ਹਿਸਾਬ ਨਾਲ ਵਿਸ਼ੇਸ਼ ਅਧਿਆਪਕਾ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰਨਾ ਬਣਦਾ ਸੀ ,ਪਰ ਵਿਭਾਗ ਵੱਲੋਂ ਵਿਸ਼ੇਸ਼ ਅਧਿਆਪਕ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨਾਲ ਮਤਰੇਆਂ ਵਾਲਾ ਸਲੂਕ ਕੀਤਾ ਗਿਆ, ਜੋ ਕਿ ਸਹਿਣਯੋਗ ਨਹੀਂ ਹੈ। ਆਗੂਆਂ ਨੇ ਦੱਸਿਆ ਕਿ 2014 ਵਿੱਚ ਲਗਾਤਾਰ 49 ਦਿਨ ਮੁੱਖ ਦੱਫਤਰ ਮੋਹਾਲੀ ਵਿਖੇ ਦਿਨ ਰਾਤ ਦਾ ਧਰਨਾ ਲਗਾ ਕੇ 1-4-15 ਤੋਂ ਜ਼ਿਲਾ ਸਪੈਸ਼ਲ ਐਜੂਕੇਟਰ ਦੇ ਬਰਾਬਰ ਪੇ ਗ੍ਰੇਡ ਹਾਸਿਲ ਕੀਤਾ ਸੀ, ਲਾ ਮਿਸਾਲ ਸੰਘਰਸ਼ ਤੋਂ ਕੀਤੀ ਗਈ ਪ੍ਰਾਪਤੀ ਦੇ ਬਾਵਜੂਦ ਵਿਭਾਗ ਨੇ ਹੁਣ ਤੱਕ ਮਿਤੀ 1-4-15 ਤੋਂ 31-12-15 ਤੱਕ ਦਾ 79000 ਰੁਪਏ ਪ੍ਰਤੀ ਵਿਸ਼ੇਸ਼ ਅਧਿਆਪਕ ਬਕਾਇਆ ਜਾਰੀ ਨਹੀਂ ਕੀਤਾ ਜੋ ਕਿ MHRD ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈI
ਇਸ ਤੋਂ ਇਲਾਵਾ ਵਿਭਾਗ ਵੱਲੋਂ 17-10-17 ਨੂੰ ਸਮਗਰ ਸਿੱਖਿਆ ਅਭਿਆਨ ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ ਅਤੇ ਅਧਿਆਪਕਾਂ ਲਈ ਛੁੱਟੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ, ਜਿਸ ਵਿੱਚ 15 Casual Leave, 8 Earn Leave ਅਤੇ 15 ਅੱਧੇ ਦਿਨ ਦੀਆਂ ਜਾਂ 7 ਪੂਰੇ ਦਿਨ ਦੀਆਂ ਛੁੱਟੀਆਂ ਸਬੰਧੀ ਜ਼ਿਕਰ ਕੀਤਾ ਗਿਆ I ਪਰ ਬਾਅਦ ਵਿੱਚ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਅਤੇ ਕਰਮਚਾਰੀ ਅੱਜ ਵੀ 17-10-17 ਦੇ ਪੱਤਰ ਅਨੁਸਾਰ ਹੀ ਛੁੱਟੀਆਂ ਲੈ ਰਹੇ ਹਨ, ਜਦੋ ਕਿ ਵਿਸ਼ੇਸ਼ ਅਧਿਆਪਕਾ ਲਈ 31-10-18 ਨੂੰ ਪੱਤਰ ਜਾਰੀ ਕਰਕੇ ਸਿਰਫ 15 Casual Leave ਵਾਲਾ ਪੱਤਰ ਜਾਰੀ ਕਰ ਦਿੱਤਾ ਗਿਆ, ਜੋ ਕਿ 15 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਵਿਸ਼ੇਸ਼ ਅਧਿਆਪਕਾਂ ਨਾਲ ਨਾ ਇਨਸਾਫੀ ਹੈI
ਆਗੂਆਂ ਨੇ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਵਿਸ਼ੇਸ਼ ਅਧਿਆਪਕਾਂ ਦੀ ਅਣਦੇਖੀ ਦਾ ਦੌਰ ਅੱਗੇ ਵੀ ਜਾਰੀ ਰਿਹਾ ਜਦੋਂ ਜੁਲਾਈ 2018 ਤੋਂ ਪ੍ਰਤੀ ਵਿਸ਼ੇਸ਼ ਅਧਿਆਪਕ ਪ੍ਰਤੀ ਮਹੀਨਾ 4375 ਰੁਪਏ ਦਾ ਕੱਟ ਲਗਾਉਣਾ ਸ਼ੁਰੂ ਕਰ ਦਿੱਤਾ ਗਿਆI ਵਿਭਾਗ ਵੱਲੋਂ BRC ਹੈਡ ਅਤੇ IED ਹੈਡ ਬਣਾ ਕੇ ਵਿਸ਼ੇਸ਼ ਅਧਿਅਪਕਾਂ ਦੀ ਤਨਖਾਹ ਵਿੱਚ ਲਗਾਤਾਰ ਕੱਟ ਲਗਾਇਆ ਜਾ ਰਿਹਾ ਹੈ, ਜੋ ਕਿ ਮਿਤੀ 4-3-16 ਨੂੰ ਮਾਨਯੋਗ ਰਾਜਪਾਲ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੱਗੇ ਪੇ ਗ੍ਰੇਡ ਦੇ ਪੱਤਰ ਦੀ ਅਣਦੇਖੀ ਹੈ I ਇਸਦੇ ਨਾਲ ਹੀ ਜਿਹਨਾਂ ਜ਼ਿਲਾ ਸਪੈਸ਼ਲ ਐਜੂਕੇਟਰਾ ਦੇ ਬਰਾਬਰ ਪੇ ਗ੍ਰੇਡ ਦਾ ਪੱਤਰ ਮਿਤੀ 4-3-16 ਨੂੰ ਜਾਰੀ ਕੀਤਾ ਗਿਆ ਸੀ, ਉਹ ਅੱਜ 148 ਪ੍ਰਤੀਸ਼ਤ DA ਦੇ ਹਿਸਾਬ ਨਾਲ ਤਨਖਾਹ ਲੈ ਰਹੇ ਹਨ ਜਦੋ ਕਿ ਵਿਸ਼ੇਸ਼ ਅਧਿਆਪਕਾਂ ਨੂੰ 132 ਪ੍ਰਤੀਸ਼ਤ DA ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸਮੂਹ ਵਿਸ਼ੇਸ਼ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਵਿੱਤੀ ਘਾਟਾ ਝੱਲ ਰਹੇ ਹਨI
ਆਗੂਆਂ ਨੇ ਵਿਭਾਗ ਕੋਲੋਂ ਮੰਗ ਕੀਤੀ ਕਿ ਵਿਸ਼ੇਸ਼ ਅਧਿਆਪਕਾਂ ਨੂੰ 8886 ਅਧਿਆਪਕਾਂ ਦੀ ਤਰਜ਼ ਤੇ ਮਿਤੀ 1-4-18 ਤੋਂ ਰੈਗੂਲਰ ਪਾਲਸੀ ਅਧੀਨ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ, 1-4-15 ਤੋਂ 31-12-15 ਦਾ ਪੇ ਗ੍ਰੇਡ ਅਨੁਸਾਰ ਬਣਦਾ ਬਕਾਇਆ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ, 4-3-16 ਨੂੰ ਜਾਰੀ ਹੁਕਮਾਂ ਦੇ ਸਨਮੁੱਖ ਜ਼ਿਲਾ ਸਪੈਸ਼ਲ ਐਜੂਕੇਟਰ ਦੇ ਬਰਾਬਰ ਤਨਖਾਹ ਜਾਰੀ ਕੀਤੀ ਜਾਵੇ, ਵਿਸ਼ੇਸ਼ ਅਧਿਆਪਕਾ ਦੀਆਂ ਛੁੱਟੀਆਂ ਲਈ 17-10-17 ਵਾਲਾ ਪੱਤਰ ਹੀ ਲਾਗੂ ਕੀਤਾ ਜਾਵੇ I ਉਪਰੋਕਤ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਯੂਨੀਅਨ ਵੱਲੋਂ ਭਰਾਤਰੀ ਜੱਥੇਬੰਦੀਆ ਨਾਲ ਮਿਲ ਕੇ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀI