ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 9 ਜੂਨ
ਅੱਜ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ । ਇਹ ਧਰਨਾ ਪਾਵਰਕੌਮ ਅਤੇ ਟਰਾਂਸਕੋ ਆਉਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਕਾਲ ਤੇ ਅਰੰਭ ਕੀਤਾ ਗਿਆ । ਕਾਲ ਮੁਤਾਬਿਕ 09-06-2026 ਤੋਂ 15-06-2026 ਤੱਕ ਲਗਾਤਾਰ ਡਵਿਜਨ, ਸਰਕਲ, ਥਰਮਲ ਪਲਾਂਟਾਂ ਹਾਈਡਲ ਪ੍ਰੋਜੈਕਟਾਂ, ਸਟੋਰਾਂ, ਗਰਿੱਡਾਂ, ਦਫਤਰਾਂ ਅਤੇ ਫੀਲਡ ਦੇ ਸਾਰੇ ਆਉਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਦਿਨ ਰਾਤ ਦਾ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਦੌਰਾਨ ਜੇਕਰ ਸਾਡੀਆਂ ਮੰਗਾਂ ਉਤੇ ਗ਼ੌਰ ਨਾ ਕੀਤਾ ਗਿਆ ਤਾਂ 15-06-2026 ਨੂੰ ਉਕਤ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਅਤੇ ਬੱਚੀਆਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨਾ ਦੇਣਗੇ। ਬੁਲਰੀਆਂ ਨੇ ਦੱਸਿਆ ਕਿ ਅੱਜ ਦੇ ਧਰਨੇ ਨਾਲ ਹੀ ਥਰਮਲ ਪਲਾਂਟਾਂ ਦੀ ਪ੍ਰੋਡਕਸ਼ਨ ਗ੍ਰਾਫ ਕਾਫੀ ਡਾਉਨ ਆ ਗਿਆ ਹੈ। ਜੇਕਰ ਇਹ ਧਰਨਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਪੰਜਾਬ ਬਹੁਤ ਵੱਡਾ ਬਿਜਲੀ ਸੰਕਟ ਪੈਦਾ ਹੋ ਜਾਵੇਗਾ । ਅੱਜ ਚੰਡੀਗੜ੍ਹ ਵਿਖੇ ਸੀ ਐਮ ਡੀ ਸਾਹਿਬ ਨਾਲ ਹੋਈ ਮੀਟਿੰਗ ਦੀ ਗਲਬਾਤ ਸਾਂਝੀ ਕਰਦਿਆਂ ਮੰਚ ਦੇ ਸਕੱਤਰ ਸ੍ਰੀ ਬਲਵਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਪੀ ਐਸ ਪੀ ਸੀ ਐਲ ਮੈਨੇਜਮੈਂਟ ਨੇ ਮਿਟੀਂਗ ਦੌਰਾਨ 15 ਜੂਨ ਤੋਂ ਬਾਅਦ ਡਾਟੇ ਇਕੱਠੇ ਕਰਨ ਲਈ ਹੋਰ ਸਮਾਂ ਮੰਗਿਆ ਹੈ। ਤਾਲਮੇਲ ਕਮੇਟੀ ਨੇ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਮੇਟੀ ਅਨੁਸਾਰ 15 ਜੂਨ ਤੱਕ ਹਰ ਹਾਲਤ ਵਿੱਚ ਆਉਟਸੋਰਸਡ ਕਾਮਿਆਂ ਦੀ ਜੁਆਇਨਿੰਗ ਹੋਣੀ ਚਾਹੀਦੀ ਹੈ। ਜੁਆਇਨਿੰਗ ਲੈਟਰ ਮਿਲਣ ਤਕ ਧਰਨਾ ਜਾਰੀ ਰਹੇਗਾ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਜਸਕਰਨ ਸਿੰਘ, ਮਾਸਟਰ ਬਲਬੀਰ ਸਿੰਘ, ਪਰਗਟ ਸਿੰਘ ਘਨੌਲੀ, ਬਲਵਿੰਦਰ ਸਿੰਘ ਸਸਕੌਰ, ਗੁਰਵਿੰਦਰ ਸਿੰਘ ਘਨੌਲੀ, ਗਨੇਸ਼ ਕੁਮਾਰ, ਰਾਮਾਨੰਦ ਅਤੇ ਕੈਪਟਨ ਅਮਰਿੰਦਰ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
- Download Babushahi App
-
-