10 ਮਹੀਨਿਆਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਪਹੁੰਚ ਕੇ ਹਾਜ਼ਰੀ ਲਵਾਈ : ਹਰਮੀਤ ਸਿੰਘ ਪਠਾਣਮਾਜਰਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 9 ਜੂਨ 2026
ਹਰਮੀਤ ਸਿੰਘ ਪਠਾਣਮਾਜਰਾ ਵਿਧਾਇਕ, ਹਲਕਾ ਸਨੌਰ ਨੇ ਕਿਹਾ ਕਿ ਲਗਭਗ 10 ਮਹੀਨਿਆਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਪਹੁੰਚ ਕੇ ਹਾਜ਼ਰੀ ਲਗਵਾਈ। ਇਹ ਸਿਰਫ਼ ਹਾਜ਼ਰੀ ਨਹੀਂ, ਸਗੋਂ ਹਲਕਾ ਸਨੌਰ ਦੀ ਆਵਾਜ਼ ਨੂੰ ਮੁੜ ਵਿਧਾਨ ਸਭਾ ਤੱਕ ਲੈ ਕੇ ਜਾਣ ਦੀ ਸ਼ੁਰੂਆਤ ਹੈ। ਲੋਕਾਂ ਨੇ ਜੋ ਭਰੋਸਾ ਅਤੇ ਜ਼ਿੰਮੇਵਾਰੀ ਸੌਂਪੀ ਹੈ, ਉਸਨੂੰ ਨਿਭਾਉਣ ਲਈ ਅੱਜ ਫਿਰ ਉਸੇ ਜਜ਼ਬੇ ਨਾਲ ਮੈਦਾਨ ਵਿੱਚ ਹਾਂ। ਹੁਣ ਹਲਕਾ ਸਨੌਰ ਦੇ ਕੰਮਾਂ, ਲੋਕਾਂ ਦੇ ਮਸਲਿਆਂ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਹੋਰ ਮਜ਼ਬੂਤੀ ਨਾਲ ਰੱਖੀ ਜਾਵੇਗੀ। ਤੁਹਾਡੇ ਪਿਆਰ, ਅਸੀਸਾਂ ਅਤੇ ਸਾਥ ਨੇ ਹਮੇਸ਼ਾ ਹੌਸਲਾ ਦਿੱਤਾ ਹੈ। ਪੰਜਾਬ, ਪੰਜਾਬੀਅਤ ਅਤੇ ਹਲਕਾ ਸਨੌਰ ਦੇ ਹੱਕਾਂ ਲਈ ਆਵਾਜ਼ ਹਮੇਸ਼ਾ ਬੁਲੰਦ ਰਹੇਗੀ।
- Download Babushahi App
-
-