32ਵਾਂ ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਸ਼ਾਨੋ ਸ਼ੌਕਤ ਨਾਲ ਸੰਪੰਨ
ਪਰਵਾਸ ਇੱਕ ਕੁਦਰਤੀ ਵਰਤਾਰਾ ਹੈ ਪਰ ਕਿਸੇ ਭੈਅ ਹੇਠ ਹੋੋਇਆ ਪਰਵਾਸ ਕਿਸੇ ਵੀ ਸਮਾਜ ਲਈ ਬਿਹਤਰ ਨਹੀਂ ਹੁੰਦਾ
ਰੋਹਿਤ ਗੁਪਤਾ
ਗੁਰਦਾਸਪੁਰ---2 ਦਸੰਬਰ 2025 ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਸਹਿਯੋੋਗ ਨਾਲ 32ਵਾਂ ਪ੍ਰਿੰ ਸੁਜਾਨ ਸਿੰਘ ਯਾਦਗਾਰੀ ਸਨਮਾਨ-ਸਮਾਰੋਹ ਰਾਮ ਸਿੰਘ ਦੱਤ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ ਮਨਾਇਆ ਗਿਆ ਜਿਸ ਦੌਰਾਨ ਪ੍ਰਿੰ ਸੁਜਾਨ ਸਿੰਘ ਜੀ ਦੇ ਨਾਲ-ਨਾਲ ਡਾ.ਨਿਰਮਲ ਸਿੰਘ ਆਜ਼ਾਦ ਦੀ ਸਮਾਜ ਨੂੰ ਦੇਣ ਬਦਲੇ ਉਨ੍ਹਾਂ ਨੂੰ ਵੀ ਉਚੇਚੇ ਤੌਰ ਤੇ ਯਾਦ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਜਨਰਲ ਸਕੱਤਰ ਮੰਗਤ ਚੰਚਲ ਵੱਲੋੰ ਕੀਤਾ ਗਿਆ । ਪ੍ਰਧਾਨਗੀ-ਮੰਡਲ ਵਿੱਚ ਸਰਵ ਸ਼੍ਰੀ ਡਾ.ਜਗਰੂਪ ਸਿੰਘ ਸੇਖੋਂ,ਡਾ.ਕੁਲਦੀਪ ਪੁਰੀ, ਦੀਪ ਦੇਵਿੰਦਰ ਸਿੰਘ ਦਫਤਰ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸਿਲਿੰਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ,ਸਰਦਾਰਾ ਸਿੰਘ ਚੀਮਾ ਪ੍ਰਧਾਨ ਸਹਿਤ ਚਿੰਤਨ ਚੰਡੀਗੜ੍ਹ ਡਾਕਟਰ ਲੇਖਰਾਜ ਪ੍ਰਧਾਨ ਜਿਲਾ ਸਾਹਿਤ ਕੇਂਦਰ ਪ੍ਰਸਿੱਧ ਗਜ਼ਲਕਾਰ ਸੁਲੱਖਣ ਸਰਹੱਦੀ ਸ਼੍ਰੀ ਕੁਲਦੀਪ ਸਿੰਘ ਅੰਮ੍ਰਿਤਸਰ ਅਤੇ ਮੱਖਣ ਕੁਹਾੜ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਸਭਾ ਅਤੇ ਸੰਯੋਜਕ ਜਿਲਾ ਸਾਹਿਤ ਕੇਂਦਰ ਕੁਲਬੀਰ ਸਿੰਘ ਗੁਰਾਇਆ ਯੂਐਸਏ ਸਨਮਾਨਤ ਕੀਤੇ ਜਾਣ ਵਾਲੇ ਕਹਾਣੀਕਾਰ ਸ਼੍ਰੀ ਪੰਮੀ ਦਿਵੇਦੀ ਅਤੇ ਗੁਰਮੀਤ ਆਰਿਫ਼ ਵੀ ਸੁਸ਼ੋਭਿਤ ਸਨ। ਪ੍ਰੋਗਰਾਮ ਦੇ ਆਰੰਭ ਵਿੱਚ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਸਾਹਿਤਕਾਰ ਹਰਜਿੰਦਰ ਸਿੰਘ ਅਟਵਾਲ ਅਤੇ ਹੋਰ ਸਾਥੀਆਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਾਹਿਤ ਕੇਂਦਰ ਦੇ ਸੀ.ਮੀਤ ਪ੍ਰਧਾਨ ਸੁਲੱਖਣ ਸਰਹੱਦੀ ਵੱਲੋੰ ਹਾਜ਼ਰ ਸਾਥੀਆਂ ਨੂੰ ਹਾਰਦਿਕ ਜੀ ਆਇਆਂ ਨੂੰ ਆਖਿਆ ਗਿਆ। ਸੀਤਲ ਸਿੰਘ ਗੁਨੋਪੁਰੀ ਵੱਲੋੰ ਪ੍ਰਿੰ ਸੁਜਾਨ ਸਿੰਘ ਵੱਲੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਪਾਈਆਂ ਗਈਆਂ ਨਵੀਆਂ ਪੈੜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਮੱਖਣ ਕੁਹਾੜ ਵੱਲੋਂ ਅੱਜ ਦੇ ਵਿਚਾਰ ਚਰਚਾ ਦੇ ਵਿਸ਼ੇ ਪ੍ਰਵਾਸ ਦੇ ਮਸਲੇ ਦੀ ਗੰਭੀਰਤਾ ਅਤੇ ਡਾਕਟਰ ਜਗਰੂਪ ਸਿੰਘ ਸੇਖੋ ਦੀ ਪ੍ਰਤਿਭਾ ਦੇ ਨਾਲ ਨਾਲ ਡਾ.ਨਿਰਮਲ ਸਿੰਘ ਆਜ਼ਾਦ ਦੀ ਵਗਿਆਨਕ ਸੋਝੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।
ਅੱਜ ਦੇ ਵਿਸ਼ੇ 'ਪਰਵਾਸ : ਸਮੱਸਿਆ ਤੇ ਸਮਾਧਾਨ' 'ਤੇ ਬੋਲਦਿਆਂ ਮੁੱਖ ਬੁਲਾਰੇ ਡਾ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਪਰਵਾਸ ਇੱਕ ਕੁਦਰਤੀ ਵਰਤਾਰਾ ਹੈ ਜੋ ਆਦਿ ਕਾਲ ਤੋੰ ਮਨੁੱਖ ਅਤੇ ਹੋਰ ਜੀਵਾਂ ਨਾਲ ਤੁਰਿਆ ਆ ਰਿਹਾ ਹੈ ਅਤੇ ਇਹ ਮਨੁੱਖ ਦੀ ਤਰੱਕੀ ਦਾ ਕਾਰਨ ਵੀ ਬਣਦਾ ਹੈ ਪਰ ਕਿਸੇ ਭੈਅ ਵਸ ਹੋਇਆ ਪਰਵਾਸ ਨਰੋਆ ਨਹੀਂ ਹੁੰਦਾ।ਉਨ੍ਹਾਂ ਪੰਜਾਬ ਵਿੱਚੋੰ ਧੜਾਧੜ ਹੋ ਰਹੇ ਪਰਵਾਸ ਲਈ ਪੰਜਾਬ ਵਿੱਚ ਸਮੇ-ਸਮੇ ਤੇ ਰਹੀਆਂ ਸਰਕਾਰਾਂ ਨੂੰ ਵੀ ਆੜੇ ਹੱਧੀਂ ਲੈਂਦਿਆਂ ਕਿਹਾ ਕਿ ਲੋਕਾਂ ਸਰਕਾਰਾਂ ਤਾਂ ਬਦਲੀਆਂ ਪਰ ਸਰਕਾਰਾਂ ਨੇ ਰਾਜਨੀਤੀ ਨਹੀਂ ਬਦਲੀ ਜਿਸ ਕਰਕੇ ਲੋਕਾਂ ਵਿਚ ਅਸੁਰੱਖਿਆ ਦਾ ਡਰ ਵੀ ਵਧ ਗਿਆ ਅਤੇ ਆਉਣ ਵਾਲੇ ਸਮੇ ਵਿਚ ਹੋਰ ਵਧਣ ਦਾ ਖ਼ਦਸ਼ਾ ਹੈ। ਉਹਨਾਂ ਨੇ ਪੰਜਾਬ ਵਿੱਚ ਬਿਹਾਰ ਯੂਪੀ ਤੋਂ ਆ ਰਹੇ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਕਰਨ ਨੂੰ ਬਿਲਕੁਲ ਨਜਾਇਜ਼ ਆਖਿਆ ਅਤੇ ਦੱਸਿਆ ਕਿ ਇਸ ਨਾਲ ਸਾਡੇ ਪੰਜਾਬੀ ਜੋ ਬਾਹਰ ਰਹਿ ਰਹੇ ਹਨ ਦੂਸਰਿਆਂ ਰਾਜਾਂ ਵਿੱਚ ਉਹਨਾਂ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਡਾ ਕੁੁਲਦੀਪ ਪੁਰੀ ਨੇ ਵੀ ਸਿਖ਼ਰਾਂ ਛੂਹ ਰਹੀ ਬੇਰੋਜ਼ਗਾਰੀ ਅਤੇ ਅਸਥਿਰਤਾ ਨੂੰ ਅੰਧਾਧੁੰਦ ਪਰਵਾਸ ਦਾ ਕਾਰਨ ਦੱਸਿਆ ਅਤੇ ਰੁਲ਼ ਰਹੇ ਬੁਢਾਪੇ ਦੇ ਹਾਲ 'ਤੇ ਹਾਅ ਦਾ ਨਾਹਰਾ ਮਾਰਿਆ। ਇਸ ਤੋਂ ਮਗਰੋਂ ਦੀਪ ਦੇਵਿੰਦਰ ਵੱਲੋੰ ਸਨਮਾਨਤ ਕੀਤੀਆਂ ਜਾਣ ਵਾਲੀਆਂ ਸਖਸ਼ੀਅਤਾਂ ਬਾਰੇ ਜਾਣ-ਪਛਾਣ ਕਰਵਾਈ ਅਤੇ ਪ੍ਰਵਾਸ ਦੇ ਮਸਲੇ ਬਾਰੇ ਵੀ ਆਪਣੇ ਵਿਚਾਰ ਰੱਖੇ। ਉਪਰੰਤ ਡਾ.ਜਗਰੂਪ ਸਿੰਘ ਸੇਖੋਂ ਜੀ ਨੂੰ ਡਾ.ਨਿਰਮਲ ਆਜ਼ਾਦ ਯਾਦਗਾਰੀ ਪੁਰਸਕਾਰ,ਕਹਾਣੀਕਾਰ ਪੰਮੀ ਦਿਵੇਦੀ ਨੂੰ ਪ੍ਰਿੰ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਅਤੇ ਗੁਰਮੀਤ ਆਰਿਫ ਨੂੰ ਪ੍ਰਿੰ ਸੁਜਾਨ ਸਿੰਘ ਯਾਦਗਾਰੀ ਉਤਸਾਹ-ਵਰਧਕ ਪੁੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੋ ਸੈਲੇੰਦਰਜੀਤ ਰਾਜਨ,ਸਰਦਾਰਾ ਸਿੰਘ ਚੀਮਾ,ਡਾ ਰਜਵਿੰਦਰ ਕੌਰ, ਗੁਰਮੀਤ ਬਾਜਵਾ ਅਤੇ ਬੂਟਾ ਰਾਮ ਆਜ਼ਾਦ ਸੁੱਚਾ ਸਿੰਘ ਬਸਨਾਵਾਲ ਹਰਪਾਲ ਸਿੰਘ ਨਾਗਰਾ ਫਤਿਹਗੜ੍ਹ ਚੂੜੀਆਂ ਆਦਿ ਨੇ ਵੀ ਵਿਚਾਰ ਰੱਖੇ।
ਇਸ ਮੌਕੇ ਪ੍ਰਸਿੱਧ ਚਿੰਤਕ ਤੇ ਲੇਖਕ ਧਰਮ ਸਿੰਘ ਗੁਰਾਇਆ ਜੀ ਦੀ ਛੇਵੀਂ ਪੁਸਤਕ ਜੱਗਾ ਸੂਰਮਾ ਹਲੀਜ ਕਰਨ ਦੇ ਨਾਲ ਨਾਲ ਹੁਣ ਸਿਧ ਕਵੀ ਗੁਰੂ ਬਚਨ ਗਿੱਲ ਹੋਣਾਂ ਦੀ ਕਾਵ ਪੁਸਤਕ ਤਾਰਿਆਂ ਦੀ ਗੁਜਰਗਾ ਤੋਂ ਇਲਾਵਾ ਵਿਗਿਆਨਿਕ ਨਜ਼ਰੀਆ ਪੇਸ਼ ਕਰਦੀ ਪੁਸਤਕ ਡਿਜੀਟਲ ਸੰਸਾਰ ਦੇ ਪਸਾਰ ਡਾਕਟਰ ਸਤਬੀਰ ਸਿੰਘ ਬਲਦੇ ਰਾਹਾਂ ਦਾ ਸਫ਼ਰ ਮੱਖਣ ਕੁਹਾੜ, ਮਹਿਕਦੇ ਅਹਿਸਾਸ ਸੀਤਲ ਸਿੰਘ ਗੁੰਨੋਪੁਰੀ, ਮੋਹ ਦੀਆਂ ਤੰਦਾਂ ਸੈਲੇੰਦਰਜੀਤ ਸਿੰਘ ਰਾਜਨ ਅਤੇ ਜੀਓ ਅਤੇ ਜੀਣ ਦਿਓ ਰਾਮ ਲਾਲ ਭਗਤ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਮੱਖਣ ਕੁਹਾੜ ਵੱਲੋਂ ਕੁਝ ਮਤੇ ਪੇਸ਼ ਕਰਕੇ ਅਦਾਲਤ ਸੀ ਕੰਮ ਕਾਜ ਮਾਤ ਭਾਸ਼ਾ ਪੰਜਾਬੀ ਰਾਹੀਂ ਕਾਰਨ ਅਤੇ ਅੰਗਰੇਜੀ ਮਾਡਲ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਲਾਈ ਪਾਬੰਦੀ ਦਾ ਵਿਰੋਧ ,ਬਿਜਲੀ ਸੋਧ ਬਿੱਲ ਵਾਪਸ ਲੈਣ ਅਤੇ ਚਾਰ ਲੇਬਰ ਕੋਡ ਫੌਰੀ ਤੌਰ ਤੇ ਰੱ ਰੱਦ ਕਰਕੇ ਪੁਰਾਣੇ ਮਜ਼ਦੂਰ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ ਪੰਜਾਬ ਕੋਲੋਂ ਬੀਬੀਐਮਬੀ ਅਤੇ ਚੰਡੀਗੜ੍ਹ ਖੋਹਣ ਵਰਗੀਆਂ ਕੁਚਾਲਾਂ ਅਤੇ ਨਵੀਂ ਸਿੱਖਿਆ ਨੀਤੀ ਦਾ ਵਿਰੋਧ, ਤੋੰ ਇਲਾਵਾ ਕਿਸਾਨੀ ਘੋਲ ਦੀ ਹਮਾਇਤ ਦੇ ਮਤੇ ਪੇਸ਼ ਅਤੇ ਪਾਸ ਕਰਵਾਏ ਗਏ। ਅਖੀਰ ਵਿੱਚ ਡਾ ਲੇਖ ਰਾਜ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ ਵੱਲੋਂ ਮਹਿਮਾਨਾ ਦਾ ਧਨਵਾਦ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਹੋਰ ਚਿੰਤਨਸ਼ੀਲ ਇੱਕ ਮਿੰਟ ਹੋਇ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਲੋਕ ਹਾਜ਼ਰ ਸਨ ਜਿਿਨਾਂ ਵਿੱਚ ਰਾਜ ਗੁਰਵਿੰਦਰ ਸਿੰਘ ਜੀਵਨ ਚੱਕ ,ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲਖਣ ਕਲਾਂ, ਗੁਰਦੀਪ ਸਿੰਘ ਮੁਸਤਫਾਾਬਾਦ ,ਅਜੀਤ ਸਿੰਘ ਹੁੰਦਲ ,ਜਗੀਰ ਸਿੰਘ ਸਲਾਚ ਬਲਬੀਰ ਸਿੰਘ ਬੈਂਸ ,ਜਗਜੀਤ ਸਿੰਘ ਆਲੂਣਾ ,ਡਾਕਟਰ ਜਗਜੀਵਨ ਲਾਲ ਜਮਹੂਰੀ ਅਧਿਕਾਰ ਸਭਾ, ਤਰਲੋਚਨ ਸਿੰਘ ਲੱਖੋਵਾਲ ਤਰਕਸ਼ੀਲ ਸੋਸਾਇਟੀ ਮਜ਼ਦੂਰ ਆਗੂ, ਵਿਜੇ ਸੋਹਲ ,ਸ਼ਿਵ ਕੁਮਾਰ ,ਧਿਆਨ ਸਿੰਘ ,ਠਾਕੁਰ ਬਲਵਿੰਦਰ ਸਿੰਘ ,ਸ਼ਮਸ਼ੇਰ ਸਿੰਘ ਨਵਾਂ ਪਿੰਡ, ਪੂਰਨ ਚੰਦ, ਗੁਲਜ਼ਾਰ ਸਿੰਘ, ਪ੍ਰੇਮ ਨਾਥ,ਸੁੁਭਾਸ਼ ਦੀਵਾਨਾ,ਸੁਭਾਸ਼ ਬਾਵਾ,ਹੈੱਡਮਾਸਟਰ ਮਹਿੰਦਰ ਸਿੰਘ,ਕਰਮਜੀਤ ਕੌਰ, ਅਮਰੀਕ ਕੌਰ ਪੂਨਮ ਬਰਨਾਲਾ ਕੰਵਲਦੀਪ ਕੌਰ, ਨਿਸ਼ਾਨ ਸਿੰਘ ਜੌੜਾਸੰਘਾ,ਡਾ ਸੁਰਿੰਦਰ ਸਾਂਤ,ਸੁੱਚਾ ਸਿੰਘ ਪਸਨਾਵਾਲ, ਬਿਸ਼ਨ ਦਾਸ, ਕੁਲਮਿੰਦਰ ਕੌਰ, ਸੀਸ਼ਮ ਸਿੰਘ ਸੰਧੂ,ਹਰਪਾਲ ਸਿੰਘ ਨਾਗਰਾ,ਗੁਰਮੀਤ ਸਿੰਘ ਪਾਹੜਾ,ਕੁਲਰਾਜ ਸਿੰਘ ਖੋਖਰ,ਬਲਦੇਵ ਸਿੰਘ ਉਲਫ਼ਤ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।