ਬਲਵੀਰ ਜੰਡੂ, ਜੈ ਸਿੰਘ ਛਿੱਬਰ, ਸੰਤੋਖ ਗਿੱਲ ਅਤੇ ਵੀਰਪਾਲ ਭਗਤਾ ਦੀਆਂ ਨਿਯੁਕਤੀਆਂ ਦਾ ਸਵਾਗਤ
ਅਸ਼ੋਕ ਵਰਮਾ
ਭਗਤਾ ਭਾਈ , 2 ਦਸੰਬਰ 2025 :ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬਰਨਾਲਾ ਵਿਖੇ ਚੌਥੀ ਸੂਬਾਈ ਕਾਨਫਰੰਸ ਸਰਬਸੰਮਤੀ ਨਾਲ ਕੀਤੀ ਗਈ ਚੋਣ ਦੌਰਾਨ ਬਲਵੀਰ ਸਿੰਘ ਜੰਡੂ ਨੂੰ ਸੂਬਾ ਚੇਅਰਮੈਨ, ਜੈ ਸਿੰਘ ਛਿੱਬਰ ਨੂੰ ਸੂਬਾ ਪ੍ਰਧਾਨ, ਸੰਤੋਖ ਸਿੰਘ ਗਿੱਲ ਨੂੰ ਸੂਬਾ ਜਨਰਲ ਸਕੱਤਰ ਅਤੇ ਵੀਰਪਾਲ ਭਗਤਾ ਨੂੰ ਸੂਬਾ ਸਕੱਤਰ ਚੁਣੇ ਜਾਣ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਠਿੰਡਾ ਦੇ ਜ਼ਿਲ੍ਹਾ ਚੇਅਰਮੈਨ ਗੁਰਤੇਜ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਜ਼ਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੰਘ ਸਿੱਧੂ, ਪ੍ਰੈਸ ਕਲੱਬ ਭਗਤਾ ਭਾਈ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ, ਸਰਪ੍ਰਸਤ ਰਾਜਿੰਦਰ ਸਿੰਘ ਮਰਾਹੜ, ਚੇਅਰਮੈਨ ਪਰਵੀਨ ਗਰਗ, ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਮੀਤ ਬਿੰਦਰ ਜਲਾਲ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਭਗਤਾ, ਮੀਤ ਪ੍ਰਧਾਨ ਰਾਜਿੰਦਰਪਾਲ ਸ਼ਰਮਾ, ਸਕੱਤਰ ਹਰਜੀਤ ਸਿੰਘ ਗਿੱਲ, ਖਜ਼ਾਨਚੀ ਸਿਕੰਦਰ ਸਿੰਘ ਜੰਡੂ, ਸਿਕੰਦਰ ਸਿੰਘ ਬਰਾੜ ਪ੍ਰੈਸ ਸਕੱਤਰ ਆਦਿ ਨੇ ਬਲਵਿੰਦਰ ਸਿੰਘ ਜੰਮੂ ਪ੍ਰਧਾਨ ਇੰਡੀਅਨ ਜਰਨਲਿਸਟ ਯੂਨੀਅਨ ਦਾ ਧੰਨਵਾਦ ਕਰਦੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸਮੂਹ ਟੀਮ ਨੂੰ ਵਧਾਈ ਦਿੱਤੀ।