ਔੜ ਬਲਾਕ ਨੂੰ ਤੋੜਨ ਵਿਰੁੱਧ 3 ਦਸੰਬਰ ਨੂੰ ਹੋਵੇਗਾ ਲੋਕਾਂ ਦਾ ਭਾਰੀ ਇਕੱਠ
ਪ੍ਰਮੋਦ ਭਾਰਤੀ
ਨਵਾਂਸ਼ਹਿਰ 2 ਦਸੰਬਰ,2025
ਪੰਜਾਬ ਸਰਕਾਰ ਵੱਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਔੜ ਬਲਾਕ ਨੂੰ ਤੋੜਨ ਦੇ ਵਿਰੁੱਧ ਸੀ ਪੀ ਆਈ (ਐਮ. ਐਲ) ਨਿਊ ਡੈਮੋਕਰੇਸੀ ਵੱਲੋਂ ਜਨਤਕ ਜਥੇਬੰਦੀਆਂ ਇੱਕ ਮੀਟਿੰਗ 3 ਦਸੰਬਰ ਨੂੰ ਠੀਕ 11 ਵਜੇ ਧਰਮ ਸਿੰਘ ਪੰਗਲੀਆ ਬੀਬੀ ਅਮਰ ਕੌਰ ਪੰਗਲੀਆ (ਅਫਰੀਕਾ ਵਾਲੇ) ਕਮਿਊਨਿਟੀ ਯਾਦਗਾਰ ਹਾਲ ਉੜਾਪੜ ਵਿਖੇ ਬੁਲਾਈ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ - ਲੈਨਿਨਵਾਦੀ ) ਨਿਊ ਡੈਮੋਕਰੇਸੀ ਦੇ ਆਗੂ ਦਲਜੀਤ ਸਿੰਘ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਔੜ ਬਲਾਕ ਨੂੰ ਤੋੜਨ ਨਾਲ ਔੜ ਨਾਲ ਜੁੜੇ ਰਹੇ ਪਿੰਡਾਂ ਦੇ ਲੋਕਾਂ ਨੂੰ ਅਤੇ ਪੰਚਾਇਤਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਬੰਗਾ ਅਤੇ ਨਵਾਂਸ਼ਹਿਰ ਜਾਣਾ ਪਵੇਗਾ। ਇੱਥੇ ਹੀ ਬਸ ਨਹੀਂ ਔੜ ਬਲਾਕ ਦੇ ਟੁੱਟਣ ਨਾਲ ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਵੀ ਤੋੜਿਆ ਜਾ ਸਕਦਾ ਹੈ। ਖੇਤੀਬਾੜੀ ਬਲਾਕ ਅਫ਼ਸਰ ਔੜ ਦਾ ਦਫ਼ਤਰ ਵੀ ਬੰਦ ਹੋ ਜਾਵੇਗਾ।
ਉਹਨਾਂ ਨੇ ਲੋਕਾਂ ਨੂੰ ਇਸ ਮੀਟਿੰਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।