ਬਾਲ ਦਿਵਸ ਮੌਕੇ ‘ ਟੈਲੈਂਟ ਹੰਟ’ ਪ੍ਰੋਗਰਾਮ ਨਾਲ ਵਿਦਿਆਰਥੀਆਂ ਦੇ ਹੁਨਰ ਨੂੰ ਸਾਹਮਣੇ ਲਿਆਂਦਾ
ਰੋਹਿਤ ਗੁਪਤਾ
ਸੇਂਟ ਕਬੀਰ ਪਬਲਿਕ ਸਕੂਲ ਵਿੱਚ ਬਾਲ ਦਿਵਸ ਬਹੁਤ ਹੀ ਦਿਲ ਖਿੱਚਵੇਂ ਅੰਦਾਜ਼ ਵਿੱਚ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਦੀ ਸਰਪ੍ਰਸਤੀ ਹੇਠ 'ਟੈਲੈਂਟ ਹੰਟ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮਕਸਦ ਵਿਦਿਆਰਥੀ ਦੇ ਹੁਨਰ ਨੂੰ ਪ੍ਰਤੱਖ ਕਰਨਾ ਤੇ ਹਰ ਖੇਤਰ ਵਿੱਚ ਕਾਮਯਾਬ ਕਰਨਾ ਹੈ।
ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਵਿੱਚ ਸਵੇਰ ਦੀ ਸਭਾ ਸਕੂਲੀ ਅਧਿਆਪਕਾਂ ਦੁਆਰਾ ਕੀਤੀ ਗਈ। ਜਿਸ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੇ ਸਕੂਲ ਪ੍ਰਾਰਥਨਾ ਕੀਤੀ। ਇਸ ਉਪਰੰਤ ਮੈਡਮ ਸ਼ਰਨਜੀਤ ਕੌਰ ਨੇ ਬਾਲ ਦਿਵਸ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਅੰਗਰੇਜ਼ੀ ਵਿਭਾਗ ਦੇ ਅਧਿਆਪਕਾਂ ਮੈਡਮ ਮੋਨਿਕਾ ਅਤੇ ਅਮਿਤ ਸਿੰਘ ਦੁਆਰਾ ਪ੍ਰੋਗਰਾਮ ਨੂੰ ਅੱਗੇ ਤੋਰਿਆ ਗਿਆ। ਪ੍ਰੋਗਰਾਮ ਦਾ ਸ਼ੁਭ ਆਰੰਭ ਵਿਦਿਆਰਥੀਆਂ ਨੇ ਸ਼ਬਦ ਦੀਆਂ ਧੁਨਾਂ ਨਾਲ ਕੀਤਾ। ਇਸ ਉਪਰੰਤ ਵਿਦਿਆਰਥੀਆਂ ਨੇ ਆਪਣੀ ਮਨਚਾਹੀ ਯੋਗਤਾ ਅਤੇ ਇੱਛਾ ਦੇ ਅਨੁਸਾਰ ਸ਼ਬਦ ਕੀਰਤਨ, ਗੁਰਬਾਣੀ ਦਾ ਉਚਾਰਨ, ਕਵਿਤਾ , ਸ਼ਾਇਰੀ, ਸੱਭਿਆਚਾਰਕ ਗੀਤ, ਡਾਂਸ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਸਬੰਧਿਤ ਕੋਰੀਓਗਰਾਫੀ਼ ਵੀ ਪੇਸ਼ ਕੀਤੀ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਜੀ, ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਦੁਆਰਾ ਸਾਰੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਵਿਦਿਆਰਥੀਆਂ ਨੂੰ ਪੈਨ ਪੈਨਸਿਲਾਂ ਅਤੇ ਬਿਸਕੁਟ ਵੰਡੇ ਅਤੇ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਦੀ ਗੁਜ਼ਾਰਿਸ਼ ਕੀਤੀ ਤਾਂ ਕਿ ਉਹ ਆਪਣਾ ਮਨ ਚਾਹਿਆ ਭਵਿੱਖ ਦੇਖ ਸਕਣ। ਇਸ ਮੌਕੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।