ਸੱਤ ਡੀਜੀਪੀ ਡਿਸਕਾਂ ਨਾਲ ਸਨਮਾਨਿਤ ਏਸੀਪੀ ਟ੍ਰੈਫਿਕ ਗੁਰਦੇਵ ਸਿੰਘ
ਸੜਕ ਸੁਰੱਖਿਆ ਲਈ ਸਖ਼ਤ ਕਾਨੂੰਨ ਬਹੁਤ ਜ਼ਰੂਰੀ-- ਏਸੀਪੀ ਟ੍ਰੈਫਿਕ ਗੁਰਦੇਵ ਸਿੰਘ
ਸੁਖਮਿੰਦਰ ਭੰਗੂ
ਲੁਧਿਆਣਾ 14 ਨਵੰਬਰ 2025
ਸ਼ਹਿਰ ਵਿੱਚ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਮੂਹਿਕ ਕਾਰਵਾਈ ਦੀ ਲੋੜ ਬਹੁਤ ਜਿਆਦਾ ਹੈ , ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਕਿ ਸੁੱਚਜੇ ਢੰਗ ਨਾਲ ਕੀਤੀ ਡਰਾਈਵਿੰਗ ਤੇ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਤੇ ਬਿਹਤਰ ਸੜਕੀ ਢਾਂਚਾ ਅਹਿਮ ਭੂਮਿਕਾ ਨਿਭਾਉਂਦੇ ਹਨ।
ਰਾਸ਼ਟਰੀ ਸੜਕ ਸੁਰੱਖਿਆ ਪੁਰਸਕਾਰ ਪ੍ਰਾਪਤ ਤੇ 7 ਡੀਜੀਪੀ ਡਿਸਕ ਨਾਲ ਸਨਮਾਨਿਤ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਹਾਦਸੇ ਹੋਣ ਦੇ ਕਈ ਕਾਰਨ ਹਨ ਜਿਵੇਂ ਮਨੁੱਖੀ ਗਲਤੀ, ਵਾਹਨਾਂ ਦੀ ਸਮੇਂ ਸਿਰ ਜਾਂਚ ਨਾ ਕਰਵਾਉਆਂ, ਤਜਰਬੇ ਦੀ ਘਾਟ ਤੇ ਸੜਕਾਂ ਦਾ ਬੁਨਿਆਦੀ ਢਾਂਚਾ ਹੈ । ਪਰ ਸਭ ਤੋਂ ਜਿਆਦਾ ਇਹਨਾਂ ਕਾਰਨਾਂ ਵਿੱਚ ਮਨੁੱਖੀ ਗਲਤੀ ਪਰਮੁੱਖ ਹਨ ।
ਏਸੀਪੀ ਗੁਰਦੇਵ ਸਿੰਘ ਨੇ ਅੱਗੇ ਦੱਸਿਆ ਕਿ ਤੇਜ਼ ਰਫ਼ਤਾਰ, ਲਾਪਰਵਾਹੀ ਨਾਲ ਲੇਨ ਬਦਲਣਾ, ਰੋਂਗ ਸਾਈਡ ਗੱਡੀ ਚਲਾਉਣਾ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ, ਸ਼ਰਾਬ ਪੀ ਕੇ ਗੱਡੀ ਚਲਾਉਣਾ ਅਤੇ ਟ੍ਰੈਫਿਕ ਸਿਗਨਲਾਂ ਦੀ ਉਲੰਘਣਾ ਸੜਕਾਂ 'ਤੇ ਦੇਖੇ ਜਾਣ ਵਾਲੇ ਸਭ ਤੋਂ ਆਮ ਅਤੇ ਖ਼ਤਰਨਾਕ ਕਰਨਾ ਵਿੱਚੋਂ ਇੱਕ ਹਨ । ਉਨ੍ਹਾਂ ਨੇ ਸਾਰੇ ਸੜਕ ਉਪਭੋਗਤਾਵਾਂ ਲਈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੰਗੀ ਤਰ੍ਹਾਂ ਡਿਜ਼ਾਈਨ ਕੀਤੀਆਂ ਅਤੇ ਸਹੀ ਢੰਗ ਨਾਲ ਰੱਖ-ਰਖਾਅ ਵਾਲੀਆਂ ਸੜਕਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ । ਜਿਸਦੀ ਸਿੱਧੀ ਜਿੰਮੇਵਾਰੀ ਨਗਰ ਨਿਗਮ ਤੇ ਆਉਂਦੀ ਹੈ,ਜੌ ਕਈ ਕੰਮਾਂ ਵਿੱਚ ਸਿੱਧੀ ਅਨਗਹਿਲੀ ਦਿਖਾਈ ਦਿੰਦੀ ਹੈ।
ਏਸੀਪੀ ਗੁਰਦੇਵ ਸਿੰਘ ਨੇ ਨਿਵਾਸੀਆਂ ਨੂੰ ਜ਼ਿੰਮੇਵਾਰੀ ਦੀ ਭਾਵਨਾ ਅਪਣਾਉਣ ਦੀ ਅਪੀਲ ਕੀਤੀ। "ਹਰ ਜੀਵਨ ਬਹੁਤ ਮਹੱਤਵਪੂਰਨ ਹੈ। ਇਸ ਲਈ, ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ । ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਗੱਡੀ ਚਲਾਉਂਦੇ ਸਮੇਂ ਸੁਚੇਤ ਰਹਿਣ ਅਤੇ ਸੜਕਾਂ ਨੂੰ ਸਾਰਿਆਂ ਲਈ ਸੁਰੱਖਿਅਤ ਬਣਾਉਣ ਵਿੱਚ ਯੋਗਦਾਨ ਪਾਉਣ।