ਮੁਹੱਲੇ ਦੀਆਂ ਬੀਬੀਆਂ ਸੀ ਨਸ਼ੇੜੀਆਂ ਤੋਂ ਪਰੇਸ਼ਾਨ ਪੁਲਿਸ ਨੇ ਕਰਤੀ ਰੇਡ
ਕੌਂਸਲਰ ਨੇ ਕੀਤਾ ਧੰਨਵਾਦ
ਰੋਹਿਤ ਗੁਪਤਾ
ਗੁਰਦਾਸਪੁਰ , 14 ਨਵੰਬਰ 2025 :
ਕੁਝ ਸਮਾਂ ਪਹਿਲਾਂ ਮੁਹੱਲਾ ਇਸਲਾਮਾਬਾਦ ਦੀਆਂ ਔਰਤਾਂ ਵੱਲੋਂ ਮੀਡੀਆ ਨੂੰ ਬੁਲਾ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਨਸ਼ੇੜੀਆਂ ਤੋਂ ਬੇਹਦ ਪਰੇਸ਼ਾਨ ਹਨ । ਸਾਰੇ ਕੱਪੜੇ ਉਤਾਰ ਕੇ ਨਸ਼ੇੜੀ ਨਸ਼ਾ ਕਰਣ ਲੱਗ ਪੈਂਦੇ ਹਨ ਮੁਹੱਲੇ ਦੇ ਕੌਂਸਲਰ ਨੇ ਵੀ ਕਿਹਾ ਸੀ ਕਿ ਮੁਹੱਲੇ ਵਿੱਚ ਨਸ਼ੇੜੀਆਂ ਦੀ ਗਿਣਤੀ ਅਜੇ ਵੀ ਘਟੀ ਨੇ ਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਐਸਐਸਪੀ ਅਦਿੱਤਿਆ ਦੀ ਰਹਿਨੁਮਾਈ ਹੇਠ ਮੁਹੱਲਾ ਇਸਲਾਮਾਬਾਦ ਵਿੱਚ ਸਵੇਰੇ 10 ਵਜੇ ਦੇ ਕਰੀਬ ਰੇਡ ਕਰ ਦਿੱਤੀ । ਇਸ ਦੌਰਾਨ ਮੁਹੱਲੇ ਦੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਕੁਝ ਨਸ਼ਾ ਵੀ ਬਰਾਮਦ ਕੀਤਾ ਜਿਸ ਦੇ ਵੇਰਵੇ ਕੁਝ ਦੇਰ ਬਾਅਦ ਸਾਂਝੇ ਕਰਨ ਦੀ ਗੱਲ ਪੁਲਿਸ ਅਧਿਕਾਰੀਆਂ ਵੱਲੋਂ ਕਹੀ ਜਾ ਰਹੀ ਹੈ ਪਰ ਨਸ਼ੇ ਦੇ ਆਦੀ ਕੁਝ ਨੌਜਵਾਨਾਂ ਨੂੰ ਪੁਲਿਸ ਵੱਲੋਂ ਫੜ ਕੇ ਨਸ਼ਾ ਛੁੜਾਓ ਕੇਂਦਰ ਵਿੱਚ ਭਰਤੀ ਵੀ ਕਰਾਇਆ ਗਿਆ ਹੈ। ਇਸ ਮੌਕੇ ਐਸਐਸਪੀ ਅਦਿਤਿਆ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਦੀਆਂ ਕਾਰਵਾਈਆਂ ਅਤੇ ਸਫਲਤਾ ਬਾਰੇ ਜਾਣਕਾਰੀ ਵੀ ਦਿੱਤੀ ।