ਗੁਰਦਾਸਪੁਰ: ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਵੱਲੋਂ DEO (ਐਲੀ) ਦਫਤਰ ਮੂਹਰੇ ਲਗਾਇਆ ਧਰਨਾ
ਜਿਨਸੀ ਸ਼ੋਸ਼ਣ ਕਰਨ ਦੇ ਬੀਪੀਈਓ ਪੋਹਲਾ ਤੇ ਲਗਾਏ ਆਰੋਪ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਵੱਲੋਂ ਬੀਪੀਓ ਪੋਹਲਾ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੈਲੀ ਕਰਨ ਉਪਰੰਤ ਡੀਈਓ ਐਲੀਮੈਂਟਰੀ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੀੜਿਤ ਅਧਿਆਪਕ ਸੁਖਪ੍ਰੀਤ ਕੌਰ ਗਿੱਲ ਅਤੇ ਮੈਡਮ ਕਮਲਪ੍ਰੀਤ ਕੌਰ ਨੇ ਅਰੋਪ ਲਗਾਉਂਦੇ ਹੋਏ ਕਿਹਾ ਕਿ ਪੋਹਲਾ ਸਿੰਘ ਕਾਦੀਆ-2 ਦਾ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਹੈ ਅਤੇ ਆਪਣੇ ਇਸ ਅਹੁਦੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਔਰਤ ਅਧਿਆਪਕਾਂ ਨੂੰ ਅਕਸਰ ਤੰਗ ਪਰੇਸ਼ਾਨ ਕਰਦਾ ਹੈ ਅਤੇ ਨਾਜਾਇਜ਼ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ ਕਿਹਾ ਕਿ ਇਸ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਕਾਰਵਾਈ ਨਹੀਂ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪੀੜਿਤ ਅਧਿਆਪਕ ਸੁਖਪ੍ਰੀਤ ਕੌਰ ਗਿੱਲ ਅਤੇ ਮੈਡਮ ਕਮਲਪ੍ਰੀਤ ਕੌਰ ਨੇ ਕਿਹਾ ਕਿ ਪੋਹਲਾ ਸਿੰਘ ਕਾਦੀਆ-2 ਦਾ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਹੈ ਅਤੇ ਆਪਣੇ ਇਸ ਅਹੁਦੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਔਰਤ ਅਧਿਆਪਕਾਂ ਨੂੰ ਅਕਸਰ ਤੰਗ ਪਰੇਸ਼ਾਨ ਕਰਦਾ ਹੈ ਅਤੇ ਨਾਜਾਇਜ਼ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ। ਪੋਹਲਾ ਸਿੰਘ ਵੱਲੋਂ ਸਾਲ 2023 ਵਿੱਚ ਮੈਡਮ ਕਮਲਪ੍ਰੀਤ ਕੌਰ ਨੂੰ ਗਲਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਖਿਲਾਫ ਬਟਾਲਾ ਐਸਐਸਪੀ ਨੂੰ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ।
ਜਿਸ ਤੋਂ ਬਾਅਦ ਦੋਸ਼ੀ ਵੱਲੋਂ ਐਸਐਸਪੀ ਦਫਤਰ ਵਿੱਚ ਮੁਹਤਬਰ ਵਿਅਕਤੀਆਂ ਮੂਹਰੇ ਮੁਆਫੀ ਮੰਗੀ ਗਈ ਅਤੇ ਭਵਿੱਖ ਵਿੱਚ ਅਜਿਹਾ ਕੁਝ ਵੀ ਨਾ ਕਰਨ ਦਾ ਵਿਸ਼ਵਾਸ ਦਵਾਇਆ। ਪ੍ਰੰਤੂ ਰਾਜੀਨਾਮੇ ਦੇ ਕੁਝ ਸਮੇਂ ਬਾਅਦ ਹੀ ਪੋਹਲਾ ਸਿੰਘ ਨਿੱਜੀ ਰੰਜਿਸ਼ ਨੂੰ ਕਾਇਮ ਰੱਖਦਿਆਂ ਮੈਡਮ ਕਮਲਪ੍ਰੀਤ ਕੌਰ ਦੇ ਵਿਭਾਗੀ ਕੰਮਾਂ ਵਿੱਚ ਅੜਚਣਾ ਪਾਉਣ ਲੱਗਾ। ਇਸੇ ਪ੍ਰਕਾਰ ਪੋਹਲਾ ਸਿੰਘ ਵੱਲੋਂ ਮੈਡਮ ਸੁਖਪ੍ਰੀਤ ਕੌਰ ਗਿੱਲ ਨਾਲ ਵੀ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਵਿਰੋਧ ਕਰਨ ਕਰਕੇ ਉਨਾਂ ਨੂੰ ਝੂਠੀਆਂ ਇਨਕੁਆਰੀਆਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੇ ਪਰਿਵਾਰ ਖਿਲਾਫ ਸੋਸ਼ਲ ਮੀਡੀਆ ਉੱਪਰ ਕੂੜ ਪ੍ਰਚਾਰ ਕੀਤਾ ਗਿਆ। ਬੀਤੇ ਦਿਨੀ ਮੈਡਮ ਸੁਖਪ੍ਰੀਤ ਕੌਰ ਗਿੱਲ ਦਾ ਪੁਤਲਾ ਵੀ ਸਾੜਿਆ ਗਿਆ
ਇਸ ਮੌਕੇ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਵਿਸ਼ਾਲ ਕਰਦਿਆਂ ਜਿਲ੍ਹੇ ਦੀਆਂ ਜਨਤਕ ਅਤੇ ਜੁਝਾਰੂ ਜਥੇਬੰਦੀਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਇੱਕ ਮੀਟਿੰਗ 16 ਨਵੰਬਰ ਨੂੰ ਕੀਤੀ ਜਾਵੇਗੀ