ਪੰਜਾਬੀ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਲਈ ਸਮੂਹ ਪੰਜਾਬੀ ਇੱਕਮੁੱਠ ਹੋਣ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 12 ਨਵੰਬਰ 2025 : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਰਬਾਦ ਕਰਨ ਲਈ ਜੋ ਕੋਝੇ ਹੱਥਕੰਡੇ ਅਪਣਾ ਰਹੀ ਹੈ ਉਸ ਨੂੰ ਸਮੂਹ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਇਹਨਾਂ ਘਟੀਆ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਇਹ ਯੂਨੀਵਰਸਿਟੀ ਪੰਜਾਬ ਦੀ ਆਨ, ਬਾਨ, ਸ਼ਾਨ ਹੈ ਅਤੇ ਇਸ ਨੂੰ ਬਚਾਉਣ ਲਈ ਸਮੂਹ ਪੰਜਾਬੀ ਇੱਕਮੁੱਠ ਹੋ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਕਮੁੱਠਤਾ ਦਾ ਪ੍ਰਗਟਾਵਾ ਕਰਨਾ ਬਹੁਤ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ ਦੇ ਸਰਪ੍ਰਸਤ ਮਾਸਟਰ ਚਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬੀਆਂ ਨਾਲ ਹੋ ਰਿਹਾ ਵਿਤਕਰਾ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਨੂੰ ਲਗਾਤਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਦਾ ਮੁੱਦਾ ਵੀ ਇਸੇ ਭੇਦਭਾਵ ਦੀ ਹੀ ਕੜੀ ਹੈ।ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਉੱਤਰ ਭਾਰਤ ਦੀ ਸਭ ਤੋਂ ਪੁਰਾਣੀ ਸਿੱਖਿਆ ਸੰਸਥਾ ਹੈ ਜੋ 1982 ਵਿੱਚ ਸਮਾਜ ਸੇਵੀ ਪੰਜਾਬੀਆਂ ਨੇ ਪੈਸਾ ਇਕੱਤਰ ਕਰਕੇ ਸਥਾਪਿਤ ਕੀਤੀ ਸੀ।
ਉਹਨਾਂ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਆਮ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਹ ਯੂਨੀਵਰਸਿਟੀ ਲੋਕਤੰਤਰੀ ਢਾਂਚੇ ਉੱਪਰ ਖੜੀ ਹੈ ਅਤੇ ਇਸਦੇ ਰਾਜਨੀਤਿਕ ਤੌਰ ਤੇ ਨਵੀਆਂ ਲੀਹਾਂ ਪਾਈਆਂ ਹਨ ਪਰ ਕੇਂਦਰੀ ਸੱਤਾ ਇਸ ਦੇ ਲੋਕਤੰਤਰਿਕ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਜਿਸ ਨੂੰ ਪੰਜਾਬ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਥਿਤੀ ਨੂੰ ਪਹਿਲਾਂ ਵਾਂਗ ਜਿਉਂ ਦੀ ਤਿਉਂ ਬਰਕਰਾਰ ਰੱਖਿਆ ਜਾਵੇ ਅਤੇ ਇੱਥੇ ਹੋਣ ਵਾਲੀਆਂ ਸੈਨਟ ਚੋਣਾਂ ਦੀ ਨੀਤੀ ਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਵਿੱਚ ਬਣੇ ਤਨਾਅ ਨੂੰ ਖਤਮ ਕੀਤਾ ਜਾ ਸਕੇ। ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਅਣਖ ਅਤੇ ਗੈਰਤ ਦਾ ਸਵਾਲ ਹੈ ਜਿਸ ਨੂੰ ਸਮੂਹ ਪੰਜਾਬੀ ਇੱਕਮੁੱਠਤਾ ਨਾਲ ਨਜਿਠਣਗੇ।
ਇਸ ਮੌਕੇ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ ਦੇ ਮਾਸਟਰ ਚਰਨ ਸਿੰਘ ਸਰਪ੍ਰਸਤ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ,ਅਮਰਜੀਤ ਸਿੰਘ ਟਿੱਬਾ ਪ੍ਰਧਾਨ, ਜਸਵੰਤ ਸਿੰਘ ਕਰਮਜੀਤਪੁਰ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਰਾਣਾ ਐਡਵੋਕੇਟ ਮੀਤ ਪ੍ਰਧਾਨ, ਰਣਦੀਪ ਸਿੰਘ ਰਾਣਾ ਫਗਵਾੜਾ ਮੀਤ ਪ੍ਰਧਾਨ, ਸਰਵਣ ਸਿੰਘ ਕਰਮਜੀਤਪੁਰ ਮੀਤ ਪ੍ਰਧਾਨ, ਹਰਵੰਤ ਸਿੰਘ ਵੜੈਚ ਮੋਠਾਂਵਾਲ ਮੀਤ ਪ੍ਰਧਾਨ, ਰਵਿੰਦਰ ਸਿੰਘ ਅਮਰਕੋਟ ਮੀਤ ਪ੍ਰਧਾਨ ,ਐਡ ਤਰੁਣ ਕੰਬੋਜ, ਤਰਲੋਕ ਸਿੰਘ ਭਬਿਆਣਾ ਜਨਰਲ ਸਕੱਤਰ ਫਗਵਾੜਾ, ਦਿਆਲ ਸਿੰਘ ਦੀਪੇਵਾਲ ਸੀਨੀਅਰ ਮੀਤ ਸਕੱਤਰ, ਅਜੀਤ ਸਿੰਘ ਔਜਲਾ ਮੀਤ ਸਕੱਤਰ, ਬਲਵਿੰਦਰ ਸਿੰਘ ਬੱਗਾ ਅਮਰਕੋਟ ਮੀਤ ਸਕੱਤਰ ,ਜਗਰੂਪ ਸਿੰਘ ਮੋਖੇ ਮੀਤ ਸਕੱਤਰ, ਨਰਿੰਦਰਜੀਤ ਸਿੰਘ ਠੱਟਾ,ਜਸਵਿੰਦਰ ਸਿੰਘ ਟਿੱਬਾ ,ਮੁਕੰਦ ਸਿੰਘ ਭੁਲਾਣਾ ਜ਼ਿਲਾ ਪ੍ਰੈਸ ਸਕੱਤਰ, ਰਾਜਵੀਰ ਸਿੰਘ ਅਮਰਕੋਟ, ਮਹਿੰਦਰ ਸਿੰਘ , ਗੋਬਿੰਦਰ ਸਿੰਘ ਭਲੱਥ, ਅਮਰੀਕ ਸਿੰਘ ਟਿੱਬਾ, ਸੁਖਦੇਵ ਸਿੰਘ ਪੰਚ ,ਰਵਿੰਦਰ ਕੁਮਾਰ, ਰਣਜੀਤ ਸਿੰਘ ,ਹਰਨੇਕ ਸਿੰਘ ਚੁਲੱਧਾ, ਜਗਜੀਤ ਸਿੰਘ ਬਿਧੀਪੁਰ, ਸੁਖਵਿੰਦਰ ਸਿੰਘ ਸ਼ਹਿਰੀ, ਮਹਿੰਗਾ ਸਿੰਘ ਠੱਟਾ, ਗੁਰਵਿੰਦਰ ਸਿੰਘ ਮੀਰੇ, ਸੰਤਾ ਸਿੰਘ, ਬੰਤਾ ਸਿੰਘ ਭੈਣੀ ਹੁਸੇ ਖਾਂ, ਗੁਰਦੇਵ ਸਿੰਘ ਲਵਲੀ ,ਬਲਦੇਵ ਸਿੰਘ ਪਰਮਜੀਤਪੁਰ, ਪਰਮਜੀਤ ਸਿੰਘ ਕੱਥੂਚਾਹਲ, ਨਿਰੰਜਣ ਸਿੰਘ ਕੋਕਲਪੁਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ