ਸ਼੍ਰੀ ਸਨਾਤਨ ਜਾਗਰਨ ਮੰਚ ਨੇ ਕੀਤੀ ਦਿੱਲੀ ਵਿ*ਸਫੋਟ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ, ਪੜ੍ਹੋ ਕੀ ਕਿਹਾ?
ਰੋਹਿਤ ਗੁਪਤਾ
ਗੁਰਦਾਸਪੁਰ 12 ਨਵੰਬਰ ਸ਼੍ਰੀ ਸਨਾਤਨ ਜਾਗਰਨ ਮੰਚ ਦੀ ਅਹੁਦੇਦਾਰਾਂ ਦੀ ਇੱਕ ਬੈਠਕ ਇੱਕ ਸਥਾਨਕ ਮੰਦਰ ਦੇ ਹਾਲ ਵਿਖੇ ਹੋਈ ਜਿਸ ਵਿੱਚ ਦਿੱਲੀ ਵਿਸਫੋਟ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ । ਬੈਠਕ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦੇ ਹੋਏ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਦਿੱਲੀ ਵਿੱਚ ਲਾਲ ਕਿਲੇ ਦੇ ਨਜ਼ਦੀਕ ਹੋਏ ਵਿਸਫੋਟ ਵਿੱਚ ਦਰਜਨ ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਉਹਨਾਂ ਕਿਹਾ ਕਿ ਸ਼੍ਰੀ ਸਨਾਤਨ ਜਾਗਰਨ ਮੰਚ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਪਰ ਜਦੋਂ ਵੀ ਕੋਈ ਅਜਿਹੀ ਦਰਦਨਾਕ ਅੱਤਵਾਦੀ ਘਟਨਾ ਹੁੰਦੀ ਹੈ ਤਾਂ ਉਸ ਦੇ ਪਿੱਛੇ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਖਾਸ ਕਰ ਨੌਜਵਾਨਾਂ ਦਾ ਹੱਥ ਹੀ ਨਿਕਲਦਾ ਹੈ ਜੋ ਬੇਹਦ ਚਿੰਤਾ ਵਾਲੀ ਗੱਲ ਹੈ। ਪਾਕਿਸਤਾਨ ਦੇ ਇਸ਼ਾਰਿਆਂ ਤੇ ਇਹ ਲੋਕ ਆਪਣੇ ਧਰਮ ਨੂੰ ਬਦਨਾਮ ਕਰ ਰਹੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰਾਂ ਵੋਟ ਬੈਂਕ ਲਈ ਇਸ ਧਰਮ ਦੇ ਲੋਕਾਂ ਨੂੰ ਵਿਸ਼ੇਸ਼ ਰਿਆਇਤਾਂ ਦਿੰਦੀਆਂ ਹਨ। ਹਿੰਦੂਆਂ ਦਾ ਵੱਡਾ ਤੀਰਥ ਵੈਸ਼ਨੋ ਦੇਵੀ ਹੈ ਜਿੱਥੇ ਦਾ ਚੜਾਵਾ ਵੀ ਇਹਨਾਂ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਰਿਆਇਤਾਂ ਅਤੇ ਸਹੂਲਤਾਂ ਦੇਣ ਲਈ ਵਰਤਿਆ ਜਾਂਦਾ ਹੈ।
ਜੰਮੂ ਕਸ਼ਮੀਰ ਦੇ ਮੈਡੀਕਲ ਕਾਲਜ ਵਿੱਚ 85 ਫੀਸਦੀ ਸੀਟਾਂ ਇਸ ਧਰਮ ਵਿਸ਼ੇਸ਼ ਦੇ ਲੋਕਾਂ ਲਈ ਰਾਖਵੀਆਂ ਹਨ ਜਦਕਿ ਹਿੰਦੂਆਂ ਲਈ ਸਿਰਫ 13 ਫੀਸਦੀ ਅਤੇ ਜੰਮੂ ਕਸ਼ਮੀਰ ਵਿੱਚ ਘੱਟ ਗਿਣਤੀਆਂ ਵਿੱਚ ਸ਼ਾਮਿਲ ਸਿੱਖਾਂ ਲਈ ਸਿਰਫ ਦੋ ਫੀਸਦੀ ਸੀਟਾਂ ਰੱਖੀਆਂ ਗਈਆਂ ਹਨ। ਇੰਨੀਆਂ ਸਹੂਲਤਾਂ ਮਿਲਣ ਦੇ ਬਾਵਜੂਦ ਇਹ ਲੋਕ ਭਾਰਤ ਨੂੰ ਆਪਣਾ ਦੇਸ਼ ਨਹੀਂ ਮੰਨਦੇ ਬਲਕਿ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਲਈ ਪਾਕਿਸਤਾਨ ਦੇ ਇਸ਼ਾਰਿਆ ਤੇ ਨੱਚਦੇ ਹਨ ।
ਪਵਨ ਸ਼ਰਮਾ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਇੱਥੇ ਤਾਂ ਇਸੇ ਧਰਮ ਵਿਸ਼ੇਸ਼ ਦੇ ਲੋਕਾਂ ਦੀ ਗਿਣਤੀ ਤੇਜੀ ਨਾਲ ਵੱਧ ਹੀ ਰਹੀ ਹੈ , ਇਹ ਲੋਕ ਦੂਜੇ ਇਲਾਕਿਆਂ ਵਿੱਚ ਜਾ ਕੇ ਵੀ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹਾਲਤ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਦਿੱਤੀ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਬੰਦ ਕੀਤੀਆਂ ਜਾਣ ਕਿਉਂਕਿ ਜਦੋਂ ਤੱਕ ਸਰਕਾਰਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਕਰਦੀਆਂ ਅੱਤਵਾਦੀ ਘਟਨਾਵਾਂ ਵਿੱਚ ਵਾਧਾ ਹੁੰਦਾ ਰਹੇਗਾ ।
ਬੈਠਕ ਵਿੱਚ ਰਵੀ ਮਹਾਜਨ,ਦਲਜੀਤ ਕੁਮਾਰ, ਨਵੀਨ ਸ਼ਰਮਾ ,ਮਨਦੀਪ ਸ਼ਰਮਾ ਰਿੰਕੂ, ਮਨੋਜ ਰੈਣਾ, ਅਨੁਪਮ ਡੋਗਰਾ, ਸੋਹਨ ਲਾਲ, ਦੀਪਕ ਸ਼ਰਮਾ, ਕਿਰਨ ਸ਼ਰਮਾ, ਦੀਕਸ਼ਾ ਮਹਿਰਾ ਦੀ ਵੀ ਹਾਜ਼ਰ ਸਨ।