ਕਾਂਗਰਸ ਪਾਰਟੀ ਨੇ ਪੰਜਾਬ ਦੇ ਤਿੰਨ ਟੁਕੜੇ ਕਰਕੇ ਕੀਤੇ ਜਬਰ, ਤੇ ਧੱਕੇਸ਼ਾਹੀ ਨੂੰ ਦੂਰ ਕਰਕੇ ਪ੍ਰਧਾਨ ਮੰਤਰੀ ਪੰਜਾਬ ਦੇ ਬਣਦੇ ਹੱਕ ਬਹਾਲ ਕਰਨ : ਪ੍ਰੋ. ਬਡੂੰਗਰ
ਪਟਿਆਲਾ, 2 ਨਵੰਬਰ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਇਕ ਨਵੰਬਰ ਨੂੰ ਮਨਾਏ ਜਾਂਦੇ ਪੰਜਾਬ ਡੇਅ ਸਬੰਧੀ ਕਿਹਾ ਕਿ 1 ਨਵੰਬਰ 1966 ਨੂੰ ਤਤਕਾਲੀਨ ਕਾਂਗਰਸੀ ਸਰਕਾਰ ਨੇ ਪੰਜਾਬ, ਪੰਜਾਬੀ ਵਿਰੋਧੀ ਨਖਿਧ ਵਿਚਾਰ ਕਾਰਨ ਪੰਜਾਬ ਦੀ ਬੇਲੋੜੀ ਅਤੇ ਗੈਰਕੁਦਰਤੀ ਵੰਡ ਕਰਕੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ । ਉਹਨਾਂ ਕਿਹਾ ਕਿ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਜਾਣ ਤੇ
ਪੰਜਾਬ ਦੀ ਰਾਜਧਾਨੀ (ਚੰਡੀਗੜ੍ਹ), ਪੰਜਾਬ ਹਾਈਕੋਰਟ ਅਤੇ ਪੰਜਾਬੀ ਬੋਲਦੇ ਇਲਾਕੇ ਅਤੇ ਬੀਬੀਐਮਬੀ. ਦਾ ਹੱਕ ਖੋਹ ਕੇ ਭਾਰੀ ਧੱਕਾ ਅਤੇ ਘੋਰ ਬੇਇਨਸਾਫੀ ਕੀਤੀ ਗਈ ਸੀ।
ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਨਾਲ ਕੀਤੀ ਗਈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਨਾਲ ਕੀਤੇ ਇਸ ਜਬਰ, ਘੋਰ ਤੇ ਧੱਕੇਸ਼ਾਹੀ ਨੂੰ ਦੂਰ ਕਰਕੇ ਪੰਜਾਬ ਦੇ ਬਣਦੇ ਹੱਕ ਬਹਾਲ ਕੀਤੇ ਜਾਣ ।
ਫ਼ੋਟੋ