ਹਿਮਾਚਲ ਦੇ ਕੁੱਲੂ ’ਚ ਫਟਿਆ ਬੱਦਲ
ਕੁੱਲੂ, 9 ਅਗਸਤ, 2025: ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਕੁੱਲੂ ਦੇ ਸ਼ਰੋਦ ਨਾਲੇ ਇਲਾਕੇ ’ਚ ਵਾਪਰੀ। ਬੱਦਲ ਫਟਣ ਨਾਲ ਬਡੋਗੀ ਨਾਲੇ ਵਿਚ ਪਾਣੀ ਦਾ ਪੱਧਰ ਵੱਧ ਗਿਆ। ਘਟਨਾ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਹਾਲਾਤ ਆਮ ਵਰਗੇ ਦੱਸੇ ਜਾ ਰਹੇ ਹਨ।