ਆਮ ਆਦਮੀ ਪਾਰਟੀ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਆਲੋਵਾਲ ਨੂੰ ਬਣਾਇਆ ਮੀਡੀਆ ਇੰਚਾਰਜ
ਆਮ ਆਦਮੀ ਪਾਰਟੀ ਇਸ ਸੂਬੇ ਦੀ ਸੁਰੱਖਿਆ ਵਿਵਸਥਾ ਸੁਧਾਰਨ ਲਈ ਬਚਨਵਧ_ਆਲੋਵਾਲ
ਰੋਹਿਤ ਗੁਪਤਾ
ਗੁਰਦਾਸਪੁਰ 20 ਜੁਲਾਈ 2025: ਆਮ ਆਦਮੀ ਪਾਰਟੀ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁੱਖਦੇਵ ਸਿੰਘ ਆਲੋਵਾਲ ਨੂੰ ਗੁਰਦਾਸਪੁਰ ਦਾ ਮੀਡੀਆ ਚਾਰਜ ਵੀ ਨਿਯੁਕਤ ਕਰ ਦਿੱਤਾ ਹੈ। ਆਪਣੀ ਇਸ ਨਿਯੁਕਤੀ ਤੇ ਮੁਖਦੇਵ ਸਿੰਘ ਆਲੋਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੁਖਦੇਵ ਸਿੰਘ ਆਲੋਵਾਲ ਦੇ ਜਾਣਕਾਰਾਂ ਨੇ ਉਹਨਾਂ ਦਾ ਦਾ ਸ਼ਾਨਦਾਰ ਸਵਾਗਤ ਕੀਤਾ। ਉਹਨਾਂ ਨੂੰ ਸਿਰੋਪਾਓ ਪਾ ਕੇ ਲੱਡੂ ਖਵਾ ਕੇ ਆਲੋਵਾਲ ਨੂੰ ਉਹਨਾਂ ਦੀ ਨਵੀਂ ਜਿੰਮੇਵਾਰੀ ਦੀ ਵਧਾਈ ਦਿੱਤੀ ਗਈ । ਗੱਲਬਾਤ ਦੌਰਾਨ ਮੁਖਦੇਵ ਸਿੰਘ ਆਲੋਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਉਹਨਾਂ ਨੂੰ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਇੱਕ ਇੱਕ ਵਾਅਦਾ ਪੂਰਾ ਕਰਨ ਲਈ ਵਚਨਵੱਧ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਜੋ ਬਾਰ-ਬਾਰ ਧਮਕੀ ਭਰੀਆਂ ਈ ਮੇਲਾਂ ਆ ਰਹੀਆਂ ਨੇ ਇਸ ਦਾ ਜਵਾਬ ਜਲਦ ਈਮੇਲ ਭੇਜਣ ਵਾਲੇ ਸ਼ਰਾਰਤੀ ਲੋਕਾਂ ਨੂੰ ਮਿਲ ਜਾਊਗਾ। ਗੁਰਦਾਸਪੁਰ ਗੋਲੀ ਕਾਂਡ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਤੇ ਵਪਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ।ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬਚਣ ਵੱਧ ਹੈ ਜਲਦ ਹੀ ਇਹ ਹਮਲਾਵਰ ਗ੍ਰਿਫਤਾਰ ਕੀਤੇ ਜਾਣਗੇ