AAP ਛੱਡ ਤਾਂ ਦਿੱਤੀ ਪਰ ਸੱਚ ਵੀ ਦੱਸੋ ਕੀ ਛੱਡੀ ਕਿਉਂ ? Sukhjinder Randhawa ਨੇ ਪੁੱਛਿਆ (ਵੀਡੀਓ ਵੀ ਦੇਖੋ)
ਮੋਹਾਲੀ, 19 ਜੁਲਾਈ 2025 - ਪੰਜਾਬ ਦੇ ਖਰੜ ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਸਿਆਸਤ ਤੋਂ ਕਿਨਾਰਾ ਕਰਦਿਆਂ ਆਪਣੇ ਵਿਧਾਇਕ ਪਦ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਆਪਣਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਭੇਜ ਦਿੱਤਾ ਹੈ।
ਇਸ ਸਬੰਧੀ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ, ਮਨ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ, ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/live/wjl6m0aArME
ਜਿਸ ਤੋਂ ਬਾਅਦ ਕਾਂਗਰਸੀ MP ਸੁਖਜਿੰਦਰ ਰੰਧਾਵਾ ਨੇ ਅਨਮੋਲ ਗਗਨ ਮਾਨ ਨੂੰ ਪੁੱਛਿਆ ਹੈ ਕਿ, "ਮੈਨੂੰ ਪਤਾ ਹੈ ਤੁਸੀ ਸੱਚੇ ਦਿਲ ਦੇ ਹੋ ਤੇ ਝੂਠੇ ਵਾਅਦਿਆਂ ਦੀ ਪੰਡ ਤੁਹਾਡੇ ਕੋਲੋਂ ਚੁੱਕੀ ਨਹੀਂ ਗਈ, ਜਿੰਨਾ ਮੈਨੂੰ ਲੱਗਦਾ ਹੈ। ਵੈਸੇ ਵੀ AAP Punjab ਨੂੰ ਦੂਸਰੀ ਪਾਰਟੀ ਦੇ ਲੀਡਰ ਜਿਆਦਾ ਪਸੰਦ ਨੇ ਸੇਵਾਦਾਰ ਘੱਟ ! ਕੀ ਤੁਸੀ ਸਹਿਮਤ ਹੋ anmol gagan ਜੀ ?
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1646452946027041