ਰਾਏਕੋਟ : ਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ
ਪ੍ਰਬੰਧਕਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 12 ਫਰਵਰੀ 2025 : ਸਤਿਗੁਰੂ ਰਵਿਦਾਸ ਭਗਤ ਜੀ ਦਾ 648ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਤਿਗੁਰੂ ਭਗਤ ਰਵਿਦਾਸ ਜੀ(ਜਗਰਾਉਂ ਰੋਡ, ਨੇੜੇ ਬਰਨਾਲਾ ਚੌਂਕ), ਰਾਏਕੋਟ ਵਿਖੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।
ਅੱਜ ਸਵੇਰ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ/ਸਮਾਪਤੀ ਦੇ ਭੋਗ ਪਾਏ ਗਏ। ਭਾਈ ਅਮਨਦੀਪ ਸਿੰਘ ਦੇ ਪ੍ਰਸਿੱਧ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇੰਟਰਨੈਸ਼ਨਲ ਕਥਾ ਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਗੁਰਮਤਿ ਅਨੁਸਾਰ ਕਥਾ ਵਖਿਆਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਦੇ ਚੱਲਦਿਆਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਵੱਖ-ਵੱਖ ਪੜਾਵਾਂ 'ਤੇ ਭਾਈ ਮਨਜੀਤ ਸਿੰਘ ਬੁਟਾਹਰੀ ਦੇ ਪ੍ਰਸਿੱਧ ਢਾਡੀ ਜੱਥੇ ਵੱਲੋਂ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੇ ਹਰ ਪੜਾਅ 'ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਵੱਲੋਂ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਵਧੀਆ ਪ੍ਰਬੰਧ ਕੀਤੇ ਗਏ।
ਪ੍ਰਬੰਧਕਾਂ ਨੇ ਇਸ ਧਾਰਮਿਕ ਸਮਾਗਮ ਮੌਕੇ ਤਨ-ਮਨ-ਧਨ ਨਾਲ ਸੇਵਾ ਕਰਨ ਦੇ ਮਾਮਲੇ 'ਚ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਰੋਜ਼ਾਨਾ ਹੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਬਲਜਿੰਦਰ ਸਿੰਘ , ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਿਸਤਰੀ, ਜਨਰਲ ਸਕੱਤਰ ਕਰਮਜੀਤ ਸਿੰਘ P.E.S-1(ਸੇਵਾ-ਮੁਕਤ ਪ੍ਰਿੰਸੀਪਲ), ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਪਾਸੀ, ਵਿੱਤ ਸਕੱਤਰ ਮੁਖਤਿਆਰ ਸਿੰਘ ਛਾਪਾ(ਬਿਜਲੀ ਬੋਰਡ ਵਾਲੇ), ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਮਾਸਟਰ ਜੰਗਪਾਲ ਸਿੰਘ, ਡਾਕਟਰ ਉਲਵਿੰਦਰ ਸਿੰਘ ਰਾਏਕੋਟ(ਮੰਡਲ ਅਫ਼ਸਰ, ਭੂਮੀ ਰੱਖਿਆ ਵਿਭਾਗ), ਪਰਮਜੀਤ ਸਿੰਘ ਨੱਥੋਵਾਲ(ਮੈਨੇਜਰ S B.I), ਸਾਬਕਾ ਕੌਂਸਲਰ ਤੇ ਨੂਰਾ ਮਾਹੀ ਟੈਕਸੀ ਸਟੈਂਡ/ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ "ਬਿੱਟੂ" , ਜਗਜੀਤ ਸਿੰਘ ਹੈਪੀ (ਕੱਚਾ ਕਿਲ੍ਹਾ),ਗੁਰਦੀਪ ਸਿੰਘ, ਕੇਵਲ ਸਿੰਘ, ਜਗਦੇਵ ਸਿੰਘ ਸੈਂਭੀ, ਕੁਲਦੀਪ ਸਿੰਘ ਬਿਜਲੀ ਬੋਰਡ,ਡਾ. ਸੱਤਪਾਲ ਸਿੰਘ (ਸਾਬਕਾ ਜਿਲਾ ਖੇਤੀਬਾੜੀ ਅਫ਼ਸਰ), ਡਾਕਟਰ ਸੁਖਵਿੰਦਰ ਸਿੰਘ ਫੌਜੀ, ਜਸਪਾਲ ਸਿੰਘ (ਟੈਲੀਫੋਨ ਵਿਭਾਗ),ਐਡਵੋਕੇਟ ਨਵੀਨ ਗੋਇਲ ਮਾਸਟਰ(ਗਰੀਨ ਸਿਟੀ)ਬਲਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਬ੍ਰਹਮਾ ਸਿੰਘ, ਜਗਤਾਰ ਸਿੰਘ, ਕ੍ਰਿਪਾਲ ਸਿੰਘ, ਜੋਗਾ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।
Click to Follow Babushahi Facebook page →