ਮਲਟੀਪਰਪਜ ਖੇਡ ਸਟੇਡੀਅਮ, ਲਮੀਨੀ, ਪਠਾਨਕੋਟ ਅਤੇ ਨਾਲ ਦੇ ਆਲੇ ਦੁਆਲੇ ਦੇ ਇਲਾਕਿਆਂ ਤੇ ਡਰੋਨ ਗਤੀਵਿਧੀਆਂ ਉਪਰ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ
ਪਠਾਨਕੋਟ 22 ਜਨਵਰੀ 2025 - ਗਣਤੰਤਰ ਦਿਵਸ ਮਿਤੀ 26 ਜਨਵਰੀ, 2025 ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮਲਟੀਪਰਪਜ਼ ਖੇਡ ਸਟੇਡੀਅਮ, ਲਮੀਨੀ, ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸੀਨੀਅਰ ਪੁਲਿਸ ਕਪਤਾਨ, ਪਠਾਨਕੋਟ, ਵਲੋਂ ਪ੍ਰਾਪਤ ਪੱਤਰ ਨੰ. 4688/Security ਮਿਤੀ 20.01.2025 ਅਨੁਸਾਰ ਮਲਟੀਪਰਪਜ ਖੇਡ ਸਟੇਡੀਅਮ, ਲਮੀਨੀ, ਪਠਾਨਕੋਟ ਅਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਡਰੋਨ ਗਤੀਵਿਧੀਆਂ ਉਪਰ ਰੋਕ ਲਗਾਉਣਾ ਅਤਿ ਜਰੂਰੀ ਹੈ।
ਸ੍ਰੀ ਅਦਿੱਤਿਆ ਉਪਲ, ਆਈ.ਏ.ਐੱਸ, ਜਿਲ੍ਹਾ ਮੈਜਿਸਟਰੇਟ, ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਫੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 26.01.2025 ਨੂੰ ਮਲਟੀਪਰਪਜ ਖੇਡ ਸਟੇਡੀਅਮ, ਲਮੀਨੀ, ਪਠਾਨਕੋਟ ਅਤੇ ਨਾਲ ਦੇ ਆਲੇ ਦੁਆਲੇ ਦੇ ਇਲਾਕਿਆਂ ਤੇ ਡਰੋਨ ਗਤੀਵਿਧੀਆਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਉਂਦਾ ਹਾਂ।