ਜ਼ਿਲਾ ਪੱਧਰੀ ਭਾਸ਼ਣ ਮੁਕਾਬਲੇ ’ਚ ਸਰਕਾਰੀ ਸਕੂਲ ਰਾਣੀ ਮਾਜਰਾ ਦੀ ਸਿਮਰਨਜੀਤ ਰਹੀ ਅੱਵਲ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਦਸੰਬਰ 2024: ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਵਿਸ਼ਵ ਏਡਜ਼ ਦਿਵਸ’ ਨੂੰ ਸਮਰਪਿਤ ਜ਼ਿਲਾ ਪੱਧਰੀ ਵੱਖ- ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜਿਲ੍ਹਾ ਮੋਹਾਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਮਾਜਰਾ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਜਿਲ੍ਹੇ ਮੋਹਾਲੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਨੂੰ ਡਾ. ਗਿੰਨੀ ਦੁੱਗਲ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਨੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਸਮੂਚੇ ਸਟਾਫ ਵੱਲੋਂ ਵਿਦਿਆਰਥਣ ਸਿਮਨਰਜੀਤ ਕੌਰ ਦਾ ਸਕੂਲ ਪੁੱਜਣ ਤੇ ਉਸ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਬਲਵਿੰਦਰ ਕੌਰ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੜਾਈ ਦੇ ਨਾਲ ਨਾਲ ਅਜਿਹੇ ਮੁਕਾਬਲਿਆਂ ’ਚ ਵਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਜ਼ਿਲਾ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ ’ਚ ਭਾਗ ਲੈਣ ਵਾਲੀ ਸ਼ਗੁਨ ਅਤੇ ਜ਼ਿਲਾ ਪੱਧਰੀ ਨਿਬੰਧ ਲੇਖਣ ਮੁਕਾਬਲੇ ’ਚ ਭਾਗ ਲੈਣ ਵਾਲੀ ਵਿਦਿਆਰਣ ਰਮਨਦੀਪ ਕੌਰ ਨੂੰ ਵੀ ਮੈਡਲ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਲੈਕਚਰਾਰ ਉਰਵਸ਼ੀ ਖੁਰਾਣਾ, ਸੁੰਦਰੀ, ਜੈ ਪਾਲ, ਕਮਲਜੀਤ ਸਿੰਘ, ਰਵੀ ਕੁਮਾਰ, ਵਿਭਾ ਮਦਾਨ, ਕੁਲਦੀਪ ਰਾਮ, ਅਰਵਿੰਦ ਸ਼ਰਮਾ, ਕਮਲਦੀਪ ਕੌਰ, ਪਰਵੀਨ ਕੌਰ, ਗਗਨਪ੍ਰੀਤ ਕੌਰ, ਸ਼ਿਲਪਾ ਪਰਮਾਰ, ਦਮਨਪ੍ਰੀਤ ਕੌਰ, ਵਿਭੂ ਹਿਤੈਸ਼ੀ, ਪਰਮਿੰਦਰ ਸਿੰਘ, ਲਾਲ ਸਿੰਘ, ਸਪਨਾ, ਰਿੰਪੀ, ਅਨੀਸ਼ਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।