ਚੰਡੀਗੜ੍ਹ : ਦਿਲਜੀਤ ਦੋਸਾਂਝ ਦਾ Show : ਸੈਕਟਰ 34 ਨੂੰ ਵਾਹਨ ਮੁਕਤ ਐਲਾਨਿਆ
ਚੰਡੀਗੜ੍ਹ : ਅੱਜ ਚੰਡੀਗੜ੍ਹ ਦਿਲਜੀਤ ਦੋਸਾਂਝ ਪੰਜਾਬੀ ਦੇ ਮਸ਼ਹੂਰ ਗਾਇਕ ਦਾ Show ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸੈਕਟਰ 34 ਅਤੇ ਇਸ ਦੇ ਆਲੇ ਦੁਆਲੇ ਚੰਡੀਗੜ੍ਹ ਪੁਲਿਸ ਦੀ ਭਾਰੀ ਗਿਣਤੀ ਵਿੱਚ ਤੈਨਾਤੀ ਕੀਤੀ ਜਾ ਚੁੱਕੀ ਹੈ।

ਸੈਕਟਰ 34 ਨੂੰ ਵਾਹਨ ਮੁਕਤ ਜੋਨ ਵੀ ਐਲਾਨਿਆ ਗਿਆ ਹੈ। ਸਿਰਫ ਸਿਟੀ ਬੱਸਾਂ ਹੀ ਸਮਾਗਮ ਵਾਲੀ ਥਾਂ ਤੱਕ ਜਾ ਸਕਣਗੀਆਂ, ਇੱਥੇ ਦੱਸ ਦਈਏ ਕੀ ਪ੍ਰਸ਼ੰਸਕ ਪਹਿਲਾਂ ਹੀ ਸੰਗੀਤ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਦੀਵਾਨੇ ਹੋਏ ਪਏ ਹਨ ਅਤੇ ਲੰਮੀਆਂ ਕਤਾਰਾਂ ਤੋਂ ਬਚਣ ਲਈ ਪਹਿਲਾਂ ਹੀ ਇਕੱਠੇ ਹੋ ਰਹੇ ਹਨ,
ਚੰਡੀਗੜ੍ਹ ਪੁਲਿਸ ਨੇ 1500 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਡਿਊਟੀ ਉੱਤੇ ਤੈਨਾਤ ਕਰ ਦਿੱਤੇ ਹਨ । ਉਮੀਦ ਕੀਤੀ ਜਾ ਰਹੀ ਹੈ ਕਿ ਆਸਾਨੀ ਨਾਲ ਹੀ 50 ਹਜਾਰ ਤੋਂ ਵੱਧ ਲੋਕਾਂ ਦਾ ਇਕੱਠ ਹੋ ਸਕਦਾ ਹੈ। ਇਸ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਸ਼ੰਸਕਾਂ ਲਈ ਵਾਹਨਾਂ ਦੀ ਪਾਰਕਿੰਗ ਦੀ ਥਾਂ ਨਿਸ਼ਚਿਤ ਕੀਤੀ ਗਈ ਹੈ ਜਿਵੇਂ ਕਿ ਸੈਕਟਰ 17 ਸੈਕਟਰ 44 ਸੈਕਟਰ 45 ਸੈਕਟਰ 29 ਵਿੱਚ ਹੀ ਗੱਡੀਆਂ ਪਾਰਕ ਕੀਤੀਆਂ ਜਾ ਸਕਣਗੀਆਂ । ਉਥੋਂ ਦੀ ਉਹ ਸਿਟੀ ਬੱਸਾਂ ਰਾਹੀਂ ਸਮਾਗਮ ਵਿੱਚ ਪਹੁੰਚ ਸਕਣਗੇ । ਕਿਸੇ ਵੀ ਕੈਬ ਅਤੇ ਆਟੋ ਨੂੰ ਸੈਕਟਰ 34 ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ

Click to Follow Babushahi Facebook page →