ਦਲਜੀਤ ਦੋਸਾਂਝ ਨੂੰ ਮਿਲੇ ਭਗਵੰਤ ਮਾਨ...! ਕਿਹਾ- ਪੰਜਾਬੀ ਛਾਅ ਗਏ ਓਏ !
ਚੰਡੀਗੜ੍ਹ, 13 ਦਸੰਬਰ 2024 - ਦਲਜੀਤ ਦੋਸਾਂਝ ਨੂੰ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਇਸ ਮੌਕੇ ਉਨ੍ਹਾਂ ਨੇ ਮਿਲ ਕੇ ਉਨ੍ਹਾਂ ਕਿਹਾ- ਪੰਜਾਬੀ ਛਾਅ ਗਏ ਓਏ!
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, "ਪੰਜਾਬੀ ਬੋਲੀ ਅਤੇ ਗਾਇਕੀ ਨੂੰ ਸਰਹੱਦਾਂ ਤੋਂ ਉੱਪਰ ਉਠਾਉਣ ਵਾਲੇ ਛੋਟੇ ਵੀਰ @diljitdosanjh ਨੂੰ ਮਿਲ ਕੇ ਅੱਜ ਬਹੁਤ ਖ਼ੁਸ਼ੀ ਤੇ ਸਕੂਨ ਮਿਲਿਆ। ਪਰਮਾਤਮਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਤੇ ਪਹਿਰੇਦਾਰਾਂ ਨੂੰ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ।"