Breaking: 'ਪੁਸ਼ਪਾ 2' ਦੇ ਐਕਟਰ ਅੱਲੂ ਅਰਜੁਨ ਗ੍ਰਿਫਤਾਰ
ਬਾਬੂਸ਼ਾਹੀ ਬਿਊਰੋ
ਹੈਦਰਾਬਾਦ, 13 ਦਸੰਬਰ 2024-ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਦੀ ਗ੍ਰਿਫਤਾਰੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। 'ਪੁਸ਼ਪਾ 2' ਦੀ ਸਕਰੀਨਿੰਗ ਦੌਰਾਨ, 4 ਦਸੰਬਰ ਨੂੰ ਮੱਚੀ ਭਗਦੜ ਨੇ ਇੱਕ ਮਹਿਲਾ ਦੀ ਜਾਨ ਲੈ ਲਈ ਅਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੁਰਘਟਨਾ ਤੋਂ ਬਾਅਦ ਹੈਦਰਾਬਾਦ ਪੁਲਿਸ ਨੇ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਦਿਆਂ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ, ਇਹ ਭਗਦੜ ਥੀਏਟਰ ਵਿੱਚ ਬੇਹੱਦ ਭੀੜ ਹੋਣ ਅਤੇ ਪ੍ਰਬੰਧਕੀ ਖ਼ਾਮੀਆਂ ਕਾਰਨ ਹੋਈ। ਪੁਲਿਸ ਨੇ ਪਹਿਲਾਂ ਥੀਏਟਰ ਦੇ ਮਾਲਕ ਅਤੇ ਦੋ ਹੋਰ ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਅੱਲੂ ਅਰਜੁਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਪੁਲਿਸ ਦੇ ਦਾਅਵੇ ਅਨੁਸਾਰ ਉਨ੍ਹਾਂ ਦੇ ਪ੍ਰੋਮੋਸ਼ਨਲ ਕਾਰਜਾਂ ਨੇ ਭੀੜ ਨੂੰ ਉਤਸ਼ਾਹਿਤ ਕੀਤਾ।