10 ਦਿਨਾਂ ਦੀ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਅਕਾਲੀ ਲੀਡਰ ਹੋਣਗੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
ਸੁਖਬੀਰ ਬਾਦਲ ਸਮੇਤ ਕਈ ਅਕਾਲੀ ਲੀਡਰਾਂ ਵੱਲੋਂ ਅੱਜ ਅਕਾਲ ਤਖਤ ਸਾਹਿਬ ਤੇ ਕਰਵਾਈ ਜਾਵੇਗੀ ਅਰਦਾਸ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 13 ਦਸੰਬਰ 2024- ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਲੱਗੀ ਤਨਖਾਹ ਅਨੁਸਾਰ ਅਕਾਲੀ ਲੀਡਰਾਂ ਵੱਲੋਂ ਆਪਣੀ ਧਾਰਮਿਕ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਕੜਾਹ ਪ੍ਰਸ਼ਾਦ ਦੀ ਕਰਵਾ ਕੇ ਅਰਦਾਸ ਕਰਵਾਈ ਜਾਏਗੀ ਤੇ ਆਪਣੀ ਤਨਖਾਹ ਅਨੁਸਾਰ ਕੀਤੀ ਸੇਵਾ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੇ ਦਿੱਤੀ ਜਾਵੇਗੀ। ਜਿਸ ਦੇ ਚਲਦੇ ਅਕਾਲੀ ਲੀਡਰ ਅੱਜ ਦਰਬਾਰ ਸਾਹਿਬ ਪਹੁੰਚਣਾ ਸ਼ੁਰੂ ਹੋਏ ਹਨ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਹੀ ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਨਗੇ ਅਤੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਪਰ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਪ੍ਰਸਤਾਵ ਠੀਕ ਹੈ ਲੇਕਿਨ ਉਸਨੂੰ ਕਿਸ ਤਰੀਕੇ ਨਾਲ ਪ੍ਰਜੈਂਟ ਕੀਤਾ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਅਗਰ ਦੇਸ਼ ਚ ਕਿਤੇ ਬਾਈ ਇਲੈਕਸ਼ਨ ਆਉਂਦੇ ਹਨ ਤੇ ਉਸਦਾ ਕਿਸ ਤਰੀਕੇ ਨਾਲ ਉਸਨੂੰ ਕੀਤਾ ਜਾ ਸਕਦਾ ਹੈ ਇਹ ਦੇਖਣਾ ਹੋਵੇਗਾ।