← ਪਿਛੇ ਪਰਤੋ
ਚੰਡੀਗੜ੍ਹ ’ਚ ਦਲਜੀਤ ਦੋਸਾਂਝ ਦੇ ਸ਼ੋਅ ਲਈ ਐਡਵਾਈਜ਼ਰੀ ਜਾਰੀ ਚੰਡੀਗੜ੍ਹ, 12 ਦਸੰਬਰ, 2024: ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ 14 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਣ ਵਾਲੇ ਗਾਇਕ ਦਲਜੀਤ ਦੋਸਾਂਝ ਦੇ ਸ਼ੋਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਵਿਚ ਦਲਜੀਤ ਦੋਸਾਂਝ ਤੇ ਸ਼ੋਅ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਗਾਇਕ ਪਟਿਆਲਾ ਪੈਗ, ਪੰਜ ਤਾਰਾ ਹੋਟਲ ਵਰਗੇ ਗੀਤ ਨਾ ਗਾਵੇ ਤੇ ਨਾ ਹੀ ਬਦਲਵੇਂ ਸ਼ਬਦਾਂ ਦੀ ਵਰਤੋਂ ਨਾਲ ਗੀਤ ਗਾਵੇ। ਇਸਦੇ ਨਾਲ ਹੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਪਰੋਸਣ ਦੀ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਵੇਰਵਾ:- https://drive.google.com/file/d/12HNTo_xtfEh9nP6yr7iDf_0bIKraZKwi/view?usp=sharing
Total Responses : 463