ਤਰਨਤਾਰਨ: ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਨੇ ਪਾਏ ਸਖ਼ਤ ਮਤੇ...! ਨਸ਼ਾ ਸਮੇਤ ਫੜੇ ਵਿਅਕਤੀ ਦੀ ਨਹੀਂ ਦਿੱਤੀ ਜਾਵੇਗੀ ਜ਼ਮਾਨਤ
ਬਲਜੀਤ ਸਿੰਘ
ਤਰਨਤਾਰਨ, 5 ਦਸੰਬਰ 2024- ਲੁੱਟਾਂ ਖੋਹਾਂ ਅਤੇ ਵੱਧ ਰਹੇ ਨਸ਼ੇ ਨੂੰ ਵੇਖਦੇ ਹੋਏ ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਨੇ ਮਤਾ ਪਾ ਦਿੱਤਾ ਹੈ। ਨਸ਼ਾ ਤਸਕਰ ਨੂੰ ਛਡਾਉਣ ਜਾਂ ਉਸਦੀ ਜਮਾਨਤ ਪਿੰਡ ਦਾ ਕੋਈ ਵਿਅਕਤੀ ਨਹੀਂ ਦੇਵੇਗਾ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਦੇ ਮਗਰ ਆਉਣ ਵਾਲੇ ਵਿਅਕਤੀ ਤੇ ਵੀ ਪੰਚਾਇਤ ਵੱਲੋਂ ਕਾਰਵਾਈ ਕਰਾਈ ਜਾਵੇਗੀ।
ਜਾਣਕਾਰੀ ਲਈ ਦੱਸ ਦਈਏ ਕਿ, ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾ ਕੇ ਪੁਲਿਸ ਚੌਂਕੀ ਸੁਭਾਅ ਵਿਖੇ ਦਿੱਤਾ ਗਿਆ ਹੈ ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਭਰਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਲਗਾਤਾਰ ਵੱਡੇ ਪੱਧਰ ਤੇ ਲੁੱਟਾਂ ਖੋਹਾਂ ਅਤੇ ਨਸ਼ੇ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਸਰਕਾਰ ਨਸ਼ੇੜੀਆਂ ਵੱਲੋਂ ਵੱਡੇ ਪੱਧਰ ਤੇ ਪਿੰਡ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹਨਾਂ ਨਸ਼ੇੜੀਆਂ ਨੂੰ ਪੁਲਿਸ ਕੋਲੋਂ ਕੋਈ ਮੁਹਤਬਰ ਛਡਵਾ ਦਿੰਦੇ ਹਨ ਜਿਸ ਨੂੰ ਦੇਖਦੇ ਹੋਏ ਅੱਜ ਉਹਨਾਂ ਮਤਾ ਪਾ ਕੇ ਪੁਲਿਸ ਚੌਂਕੀ ਸਭਰਾਵਾਂ ਵਿਖੇ ਦਿੱਤਾ ਹੈ ਕਿ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਨਸ਼ਾ ਤਸਕਰ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਪਿੱਛੇ ਨਾ ਤਾਂ ਪਿੰਡ ਦੀ ਪੰਚਾਇਤ ਜਾਵੇਗੀ ਅਤੇ ਨਾ ਕੋਈ ਹੋਰ ਮੋਹਤਬਰ ਵਿਅਕਤੀ ਜਾਵੇ। ਜੇ ਕੋਈ ਇਹਨਾਂ ਨੂੰ ਛਡਾਉਂਦਾ ਹੈ ਜਾਂ ਇਹਨਾਂ ਦੀ ਜਮਾਨਤ ਦਿੰਦਾ ਹੈ ਤਾਂ ਉਸਦੇ ਪਿੰਡ ਸਭਰਾ ਦੀ ਪੰਚਾਇਤ ਵੱਲੋਂ ਕਾਰਵਾਈ ਕਰਾਈ ਜਾਵੇਗੀ ਅਤੇ ਉਸ ਦਾ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਵੇਗਾ।