ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੀ ਪਤਨੀ ਦਾ ਪਹਿਲਾ ਵੱਡਾ ਬਿਆਨ, ਕਿਹਾ.....!
-ਨਰਾਇਣ ਸਿੰਘ ਨੇ ਜੋ ਵੀ ਕੀਤਾ, ਉਹ ਬਿਲਕੁਲ ਗਲਤ- ਨਰਾਇਣ ਸਿੰਘ ਦੀ ਪਤਨੀ ਦਾ ਪਹਿਲਾ ਬਿਆਨ
-ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਦੇ ਦੋ ਬੇਟੇ ਹਨ ਵਕੀਲ
-ਪਤਨੀ ਨੇ ਕਿਹਾ ਸਵੇਰੇ ਕਿਸੇ ਸਮਾਗਮ ਤੇ ਜਾਣ ਲਈ ਕਹਿ ਕੇ ਗਏ ਸੀ ਘਰੋਂ, ਵਾਰਦਾਤ ਦਾ ਪਤਾ ਨਹੀਂ
ਰੋਹਿਤ ਗੁਪਤਾ
ਗੁਰਦਾਸਪੁਰ, 4 ਦਸੰਬਰ 2024- ਸ੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਦੇ ਘਰ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਚੋੜਾ ਵਿਖੇ ਪੱਤਰਕਾਰ ਪਹੁੰਚੇ, ਜਿਥੇ ਚੌੜਾ ਦੀ ਪਤਨੀ ਜਸਮੀਤ ਕੌਰ ਨੇ ਨਾਲ ਇਸ ਹਮਲੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ, ਸਾਨੂੰ ਸਵੇਰੇ ਘਰੋਂ ਕਿਸੇ ਸਮਾਗਮ ਤੇ ਜਾਣ ਲਈ ਕਹਿ ਕੇ ਨਿਕਲੇ ਸੀ ਅੱਗੇ ਦਾ ਕੁਝ ਪਤਾ ਨਹੀਂ ਸੀ। ਨਰਾਇਣ ਸਿੰਘ ਦੀ ਪਤਨੀ ਜਸਮੀਤ ਕੌਰ ਨੇ ਦੱਸਿਆ ਕਿ ਨਰਾਇਣ ਸਿੰਘ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਜੇਲ ਵਿੱਚ ਕਾਫੀ ਸਮਾਂ ਰਹੇ ਹਨ ਅਤੇ 84 ਤੋਂ ਬਾਅਦ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।
ਉਸਨੇ ਦੱਸਿਆ ਕਿ, ਉਨ੍ਹਾਂ ਦੇ ਦੋ ਬੇਟੇ ਦੋਨੋ ਹੀ ਵਕੀਲ ਹਨ। ਉਹ ਅਤੇ ਉਸਦਾ ਪਤੀ ਨਰਾਇਣ ਸਿੰਘ ਦੋਨੋ ਹੀ ਆਪਣੇ ਘਰ ਰਹਿੰਦੇ ਸੀ ਹਨ। ਉਨ੍ਹਾਂ ਦੱਸਿਆ ਕਿ, ਸਵੇਰੇ ਘਰੋਂ ਕਿਸੇ ਸਮਾਗਮ ਤੇ ਜਾਣ ਲਈ ਕਹਿ ਕੇ ਨਰਾਇਣ ਸਿੰਘ ਨਿਕਲੇ ਸੀ ਅੱਗੇ ਦਾ ਕੁਝ ਪਤਾ ਨਹੀਂ ਮੈਨੂੰ।
ਜਸਮੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਨਰਾਇਣ ਸਿੰਘ ਕਰੀਬ ਸਵਾ ਛੇ ਵਜੇ ਘਰੋਂ ਨਿਕਲਿਆ ਸੀ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬਰਸੀ ਦਾ ਪ੍ਰੋਗਰਾਮ ਹੋਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ। ਜਸਮੀਤ ਕੌਰ ਨੇ ਕਿਹਾ ਕਿ ਉਸਨੂੰ ਇਸ ਘਟਨਾ ਬਾਰੇ ਪਤਾ ਨਹੀਂ ਹੈ ਸੀ। ਇਸ ਤੋਂ ਪਹਿਲਾਂ ਵੀ ਉਸਦਾ ਪਤੀ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕਾ ਹੈ। ਅੱਜ ਉਸਨੇ ਜੋ ਵੀ ਕੀਤਾ ਹੈ, ਉਹ ਬਿਲਕੁਲ ਗਲਤ ਹੈ। ਅਜਿਹਾ ਕਦਮ ਕਿਨ੍ਹਾਂ ਹਾਲਾਤਾਂ 'ਚ ਚੁੱਕਿਆ ਗਿਆ, ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।
ਥਾਣਾ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਕੈਲਾਸ਼ ਸਿੰਘ ਨੇ ਦੱਸਿਆ ਕਿ ਉਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਰਾਇਣ ਸਿੰਘ ਚੌੜਾ ਦੇ ਘਰ ਆਏ ਹਨ। ਜਿੱਥੇ ਸਿਰਫ਼ ਉਸਦੀ ਪਤਨੀ ਮੌਜੂਦ ਹੈ। ਘਰ ਵਿੱਚ ਹੋਰ ਕੋਈ ਨਹੀਂ ਹੈ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।