ਸਵਿਫਟ ਕਾਰ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਤ
- ਇੱਕ ਬਲਦ ਦੀ ਵੀ ਹੋਈ ਮੌਤ
ਦੀਪਕ ਜੈਨ
ਜਗਰਾਓਂ, 5 ਫਰਵਰੀ 2023 - ਥਾਣਾ ਹਠੂਰ ਤੋਂ ਮਿਲੀ ਸੂਚਨਾ ਅਨੁਸਾਰ ਪਿੰਡ ਲੱਖਾ ਦੇ ਰਹਿਣ ਵਾਲੇ ਜਸਵੀਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਦਸਿਆ ਹੈ ਕਿ ਉਹ ਇਕ ਖੇਤ ਵਿਚ ਆਪਣੇ ਪਿਤਾ ਨਾਲ ਕੰਮ ਮੁਕਾ ਕੇ ਆਪੋ ਆਪਣੇ ਸਾਇਕਲਾਂ ਉਪਰ ਪਿੰਡ ਮਹਿੰਦੀਆਣਾ ਤੋਂ ਲੱਖੇ ਆਪਣੇ ਘਰ ਪਰਤ ਰਹੇ ਸਨ। ਇਕ ਸਵਿਫਟ ਕਾਰ ਨੰਬਰ ਪੀ ਬੀ 10 ਐਫ ਕੇ 4 8 8 5 ਜਿਸਨੂੰ ਲੱਖੇ ਪਿੰਡ ਦਾ ਰਹਿਣ ਵਾਲਾ ਅਮਨਦੀਪ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਲੱਖਾ ਚਲਾ ਰਿਹਾ ਸੀ। ਜਿਸ ਨੇ ਕਾਰ ਮੇਰੇ ਪਿਤਾ ਦੇ ਸਾਇਕਲ ਵਿਚ ਮਾਰੀ ਅਤੇ ਮੇਰੇ ਪਿਤਾ ਦੀ ਸੜਕ ਤੇ ਗਿਰਦੇ ਸਾਰ ਹੀ ਮੌਤ ਹੋ ਗਈ। ਉਸ ਤੋਂ ਅੱਗੇ ਜਾ ਰਹੀ ਇੱਕ ਬੈਲ ਗੱਡੀ ਦੇ ਵਿਚ ਕਾਰ ਮਾਰ ਦਿੱਤੀ ਜਿਸ ਨਾਲ ਬੈਲ ਗੱਡੀ ਨਾਲ ਜੁੜੇ ਹੋਏ ਬਲਦ ਦੀ ਵੀ ਮੌਤ ਹੋ ਗਈ। ਪੁਲਿਸ ਨੇ ਥਾਣਾ ਹਠੂਰ ਵਿਖੇ ਦੋਸ਼ੀ ਅਮਨਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।