ਬਾਬਾ ਜੀਵਨ ਸਿੰਘ ਨਗਰ ਵਿਖੇ ਲਗਾਇਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਦਸੰਬਰ 2022 : ਰੋਟਰੀ ਕਲੱਬ ਵੱਲੋਂ 30 ਦਿਨਾਂ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦੀ ਮੁਹਿੰਮ ਨੂੰ ਪੂਰੇ 21 ਦਿਨ ਹੋ ਗਏ ਹਨ। ਅੱਜ ਦਾ ਮੁਫਤ ਚੈਕਅੱਪ ਕੈਂਪ ਬਾਬਾ ਜੀਵਨ ਸਿੰਘ ਨਗਰ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਦੱਸਿਆ ਅੱਜ ਦੇ ਕੈਂਪ ਵਿੱਚ 101 ਲੋਕਾਂ ਦੀਆਂ ਮੁਫਤ ਅੱਖਾਂ ਦਾ ਚੈਕਅੱਪ ਕੀਤਾ ਗਿਆ ਤਾਂ 79 ਲੋਕਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਾਈਆਂ। ਉਨ੍ਹਾਂ ਨੇ ਕਿਹਾ ਇਹ ਕੈਂਪ 9 ਦਿਨ ਹੋਰ ਜਾਰੀ ਰਹੇਗਾ।