ਰਾਜਸਥਾਨ: ਗੈਂਗਸਟਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ
ਰਾਜਸਥਾਨ 3 ਦਸੰਬਰ 2022- ਰਾਜਸਥਾਨ ਦੇ ਸੀਕਰ ਦੇ ਉਦਯੋਗ ਨਗਰ ਇਲਾਕੇ 'ਚ ਗੈਂਗਸਟਰ ਰਾਜੂ ਠੇਠ ਨੂੰ ਅਣਪਛਾਤੇ ਬਦਮਾਸ਼ਾਂ ਨੇ ਉਸਦੇ ਘਰ ਨੇੜੇ ਗੋਲੀ ਮਾਰ ਦਿੱਤੀ।
ਗੋਲੀ ਲੱਗਣ ਨਾਲ ਗੈਂਗਸਟਰ ਰਾਜੂ ਥੇਠ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਸੀਕਰ ਪੁਲੀਸ ਸਮੇਤ ਮੌਕੇ ’ਤੇ ਪੁੱਜੇ ਉੱਚ ਅਧਿਕਾਰੀਆਂ ਨੇ ਤੁਰੰਤ ਜਾਂਚ ਸ਼ੁਰੂ ਕਰਨ ਦੀ ਗੱਲ ਆਖੀ।
ਪੁਲਿਸ ਅਧਿਕਾਰੀਆਂ ਮੁਤਾਬਿਕ, ਰਾਜੂ ਠੇਠ ਦਾ ਚਾਰ ਅਣਪਛਾਤਿਆਂ ਦੇ ਵਲੋਂ ਗੋਲੀਆਂ ਮਾਰੀਆਂ ਗਈਆਂ। ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ।