ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ਼ ਨੇ ਬਰਾਮਦ ਕੀਤੀ 7.5 ਕਿਲੋ ਹੈਰੋਇਨ
ਫਾਜਿਲਕਾ, 3 ਦਸੰਬਰ 2022-ਫਾਜਿਲਕਾ ਦੇ ਪਿੰਡ ਚੂੜੀਵਾਲਾ ਚੁਸਤੀ ਇਲਾਕੇ ਵਿੱਚ ਬੀ.ਐਸ.ਐਫ ਦੇ ਜਵਾਨਾਂ ਨੇ 7.5 ਕਿਲੋ ਹੈਰੋਇਨ, 1 ਪਿਸਤੌਲ, 2 ਮੈਗਜ਼ੀਨ ਅਤੇ 50 ਕਾਰਤੂਸ ਦੇ 3 ਪੈਕੇਟ ਬਰਾਮਦ ਕੀਤੇ ਹਨ।
ਦੱਸਿਆ ਜਾ ਰਿਹਾ ਹੈ ਕਿ, ਇਹ ਹੈਰੋਇਨ ਅਤੇ ਅਸਲਾ ਪਾਕਿਸਤਾਨ ਤੋਂ ਦਾਖਲ ਹੋਏ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟਿਆ ਗਿਆ।