ਕੈਨੇਡਾ 'ਚ ਹੁਣ ਨਹੀਂ ਹੋਵੇਗਾ ਵਿਦਿਆਰਥਣਾਂ ਨਾਲ ਸੋਸ਼ਣ, ਨਵੀਂ ਸੰਸਥਾ ਦਾ ਹੋਇਆ ਗਠਨ
ਸੰਜੀਵ ਸੂਦ
ਲੁਧਿਆਣਾ 1 ਦਸੰਬਰ 2022 - ਕੈਨੇਡਾ ਵਿੱਚ ਪੜ੍ਹਨ ਲਈ ਜਾਣ ਵਾਲੀਆਂ ਲੜਕੀਆਂ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਣ ਲਈ ਕੈਨੇਡਾ ਦੇ ਮਸ਼ਹੂਰ ਡਾਕਟਰ ਨੇ ਇੱਕ ਨਵੀਂ ਸਮਾਜ ਸੇਵੀ ਸੰਸਥਾ ਸੁਖਮਨੀ ਸਵਰਗ ਦਾ ਗਠਨ ਕੀਤਾ ਹੈ, ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੁਖਮਨੀ ਸਵਰਗ ਨਾਮ ਦੀ ਸੰਸਥਾ ਬਣਾਈ ਹੈ, ਇਹ 24 ਘੰਟੇ ਲੜਕੀਆਂ ਦੀ ਮਦਦ ਲਈ ਤਿਆਰ ਰਹੇਗੀ।
ਇਸ ਮੌਕੇ ਉਨ੍ਹਾਂ ਆਪਣਾ ਫ਼ੋਨ ਨੰਬਰ ਵੀ ਸਾਂਝਾ ਕੀਤਾ ਜੋ ਕਿ 24 ਘੰਟੇ ਹੈਲਪਲਾਈਨ ਵਜੋਂ ਕੰਮ ਕਰੇਗਾ ਅਤੇ ਇਹ ਵੀ ਕਿਹਾ ਕਿ ਕੈਨੇਡਾ ਜਾਣ ਵਾਲੀਆਂ ਕੁੜੀਆਂ ਨੂੰ ਅਕਸਰ ਪੈਸਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਰਹਿਣ-ਸਹਿਣ ਦੀ ਸਮੱਸਿਆ ਜਾਂ ਕੋਈ ਹੋਰ ਸਮੱਸਿਆ ਆਉਂਦੀ ਹੈ, ਫਿਰ ਜਦੋਂ ਵੀ ਉਹ ਸਾਡੇ ਨਾਲ ਸੰਪਰਕ ਕਰਨਾ ਚਾਹੁਣ ਤਾਂ ਅਸੀਂ ਉਨ੍ਹਾਂ ਦੀ ਪੂਰੀ ਮਦਦ ਕਰਾਂਗੇ।
ਮੇਰੀਆਂ ਵੀ ਤਿੰਨ ਧੀਆਂ ਹਨ ਅਤੇ ਤਿੰਨੋਂ ਧੀਆਂ ਉੱਥੇ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰ ਰਹੇ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਨਾਲ ਸਬੰਧਤ ਹਾਂ ਇਸ ਲਈ ਪੰਜਾਬ ਦੀ ਕੋਈ ਵੀ ਧੀ ਉੱਥੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਨਾ ਹੋਵੇ। ਅਸੀਂ ਇਹ ਸੰਸਥਾ ਬਣਾਈ ਹੈ।ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਲੋੜਵੰਦ ਚਾਹੁੰਦੇ ਹਾਂ। ਲੋਕਾਂ ਦੀ ਮਦਦ ਲਈ ਹੋਰ ਲੋਕ ਅੱਗੇ ਆਏ।